ਜੇਕਰ ਤੁਸੀਂ ਖਗੋਲ ਸ਼ਾਸਤਰ ‘ਚ ਰੁਚੀ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਇਸ ਪੂਰੇ ਅਕਤੂਬਰ ਮਹੀਨੇ ਅਕਾਸ਼ ‘ਚ ਕਈ ਖਗੋਲੀ ਘਟਨਾਵਾਂ ਹੋਣਗੀਆਂ। ਇਹ ਪੁਲਾੜ ਪ੍ਰੇਮੀਆਂ ਲਈ ਬਹੁਤ ਆਕਰਸ਼ਣ ਦਾ ਕੇਂਦਰ ਰਹੇਗੀ। ਕਿਤੇ ਅਕਾਸ਼ ਟੁੱਟਦੇ ਤਾਰਿਆਂ ਦੀ ਚਮਕ ਨਾਲ ਝਿਲਮਿਲਾ ਉੱਠੇਗਾ ਤਾਂ ਕਿਤੇ ਅਸਮਾਨ ‘ਚ ਗੁਰੂ, ਸ਼ੁੱਕਰ ਤੇ ਸ਼ਨੀ ਵਰਗੇ ਗ੍ਰਹਿ ਨਜ਼ਰ ਆਉਣਗੇ। ਪੂਰੇ ਮਹੀਨੇ ਇਨ੍ਹਾਂ ਸਾਰੇ ਅਕਾਸ਼ੀ ਘਟਨਾਵਾਂ ਨੂੰ ਦੇਖਣ ਲਈ ਹਨੇਰੇ ਵਾਲੀਆਂ ਥਾਵਾਂ ‘ਚ ਪਹੁੰਚਣਾ ਹੋਵੇਗਾ। ਅਕਾਸ਼ੀ ਘਟਨਾਵਾਂ ਨੂੰ ਦੇਖਣ ਲਈ ਵਿਗਿਆਨੀਆਂ ਸਮੇਤ ਖਗੋਲ ਪ੍ਰੇਮੀਆਂ ਨੂੰ ਅਕਤੂਬਰ ਦਾ ਇੰਤਜ਼ਾਰ ਰਹਿੰਦਾ ਹੈ। ਇਸੇ ਮਹੀਨੇ ਮੰਗਲ ਗ੍ਰਹਿ ਵੀ ਸੂਰਜ ਦੇ ਕਰੀਬ ਜਾਵੇਗਾ। ਆਓ ਜਾਣਦੇ ਹਾਂ ਕਿ ਕਿਸ ਦਿਨ ਕਿਹੜੀ ਘਟਨਾ ਹੋਵੇਗੀ।
ਇੱਥੇ ਦੇਖੋ ਕਿਸ ਦਿਨ ਕਿਹੜੀ ਘਟਨਾ
- 8 ਅਕਤੂਬਰ ਖਗੋਲੀ ਘਟਨਾਵਾਂ ਦੇ ਲਿਹਾਜ਼ ਨਾਲ ਖਾਸ ਰਹਿਣ ਵਾਲਾ ਹੈ। ਉਦੋਂ ਮੰਗਲ ਗ੍ਰਹਿਣ ਦੇ ਬੇਹੱਦ ਕਰੀਬ ਜਾ ਪਹੁੰਚੇਗਾ। ਦੋ ਸਾਲਾਂ ‘ਚ ਇਕ ਵਾਰ ਇਹ ਖਗੋਲੀ ਘਟਨਾ ਹੁੰਦੀ ਹੈ। ਅਗਲੀ ਵਾਰ 18 ਨਵੰਬਰ 2023 ‘ਚ ਮੰਗਲ ਸੂਰਜ ਨੇੜੇ ਪਹੁੰਚੇਗਾ।
-
- 14 ਅਕਤੂਬਰ ਨੂੰ ਸ਼ਨਿਚਰਵਾਰ ਵੀ ਚੰਦਰਮਾ ਨੇੜੇ ਨਜ਼ਰ ਆਵੇਗਾ ਤਾਂ 15 ਅਕਤੂਬਰ ਦੀ ਰਾਤ ਬ੍ਰਹਿਸਪਤੀ, ਚੰਦਰਮਾ ਨੇੜੇ ਸਫ਼ਰ ਕਰੇਗਾ।
- 21 ਅਕਤੂਬਰ ਨੂੰ ਟੁੱਟਦੇ ਤਾਰੇ ਯਾਨੀ ਉਲਕਾ ਪਿੰਡਾਂ ਦੀ ਵਰਖਾ ਦੇਖਣ ਨੂੰ ਮਿਲੇਗਾ। ਇਹ ਨਜ਼ਾਰਾ ਬੇਹੱਦ ਰੋਮਾਂਚਕ ਰਹਿਣ ਵਾਲਾ ਹੈ, ਜਿਸ ਨੂੰ ਸਵੇਰ ਵੇਲੇ ਦੇਖਿਆ ਜਾ ਸਕੇਗਾ।
ਪੂਰਾ ਮਹੀਨਾ ਚਮਕਦਾ ਰਹੇਗਾ ਸ਼ੁੱਕਰ
ਆਰੀਆਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾ (Aeries) ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਦੱਸਦੇ ਹਨ ਕਿ ਮੌਨਸੂਨ ਤੋਂ ਬਾਅਦ ਅਸਮਾਨ ਸਾਫ਼ ਹੋ ਜਾਂਦਾ ਹੈ ਜਿਸ ਕਾਰਨ ਪ੍ਰਦੂਸ਼ਣ ਮੁਕਤ ਰਾਤ ਦੇ ਅਸਮਾਨ ‘ਚ ਗ੍ਰਹਿਆਂ ਤੇ ਨਛੱਤਰਾਂ ਨੂੰ ਦੇਖ ਸਕਣਾ ਆਸਾਨ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਪੱਛਮ ਦੇ ਅਕਾਸ਼ ‘ਚ ਵੀਨਸ ਨੂੰ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ ਜੋ ਪੂਰਾ ਮਹੀਨਾ ਆਪਣੀ ਚਮਕ ਲਈ ਰਹੇਗਾ।
-
ਇੰਝ ਦੇਖੋ ਇਨ੍ਹਾਂ ਅਦਭੁਤ ਨਜ਼ਾਰਿਆਂ ਨੂੰ
ਪ੍ਰਕਾਸ਼ ਪ੍ਰਦੂਸ਼ਣ ਘੱਟ ਤਾਂ ਨਹੀਂ ਕੀਤਾ ਜਾ ਸਕਦਾ, ਪਰ ਬਲਬ ਜਾਂ ਸਟ੍ਰੀਟ ਲਾਈਟ ਆਦਿ ਦੀ ਰੋਸ਼ਨੀ ਅਸਮਾਨ ਵੱਲ ਨਾ ਜਾਵੇ, ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ। ਪ੍ਰਕਾਸ਼ ਪ੍ਰਦੂਸ਼ਣ ਸਬੰਧੀ ਏਰੀਜ਼ ਪਿਛਲੇ ਕਈ ਸਾਲਾਂ ਤੋਂ ਜਾਗਰੂਕਤਾ ਮੁਹਿੰਮ ਵੀ ਚਲਾ ਰਿਹਾ ਹੈ। ਇਸ ਤਹਿਤ ਘਰਾਂ ਦੇ ਬਾਹਰ ਲਗਾਏ ਜਾਣ ਵਾਲੇ ਬਲਬਾਂ ਦੇ ਉੱਪਰ ਸ਼ੈੱਡ ਲਗਾ ਕੇ ਰੋਸ਼ਨੀ ਨੂੰ ਅਸਮਾਨ ‘ਚ ਜਾਣ ਤੋਂ ਰੋਕਣਾ ਵੀ ਸ਼ਾਮਲ ਹੈ। ਏਰੀਜ਼ ਦੇ ਡਾਇਰੈਕਟਰ ਪ੍ਰੋ. ਦੀਪਾਂਕਰ ਬੈਨਰਜੀ ਦਾ ਕਹਿਣਾ ਹੈ ਕਿ ਗ੍ਰਹਿ ਤਾਰਿਆਂ ਨਾਲ ਭਰੇ ਆਸਮਾਨ ਦਾ ਨਜ਼ਾਰਾ ਬੇਹੱਦ ਰੌਚਕ ਹੈ। ਪਰ ਵਧਦੇ ਪ੍ਰਕਾਸ਼ ਪ੍ਰਦੂਸ਼ਣ ਕਾਰਨ ਖਗੋਲੀ ਘਟਨਾਵਾਂ ਨੂੰ ਦੇਖ ਸਕਣਾ ਜਿੰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਵਿਗਿਆਨੀਆਂ ਨੂੰ ਆਬਜ਼ਰਵੇਸ਼ਨ ਚ ਵੀ ਓਨੀ ਹੀ ਦਿੱਕਤ ਆ ਰਹੀ ਹੈ।