ਸਾਡੇ ਸੌਰ ਮੰਡਲ ’ਚ ਸਭ ਤੋਂ ਦੂਰ ਸਥਿਤ ਓਰਟ ਕਲਾਓਡ ਤੋਂ ਇਕ ਕਾਮੇਟ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਕਾਮੇਟ ਆਕਾਰ ’ਚ ਕਾਫੀ ਵੱਡਾ ਹੈ। ਜਦੋਂ ਸਭ ਤੋਂ ਪਹਿਲਾਂ ਇਸ ਕਾਮੇਟ ਨੂੰ ਦੇਖਿਆ ਗਿਆ ਸੀ, ਤਾਂ ਇਹ ਇਕ ਬਿੰਦੂ ਦੇ ਸਮਾਨ ਦਿਖਾਈ ਦੇ ਰਿਹਾ ਸੀ। ਉਸ ਸਮੇਂ ਵਿਗਿਆਨੀਆਂ ਨੂੰ ਲੱਗਾ ਕਿ ਇਹ ਇਕ ਸਧਾਰਨ ਕਾਮੇਟ ਹੈ ਅਤੇ ਇਸਦਾ ਆਕਾਰ ਵੀ ਕਾਫੀ ਘੱਟ ਹੈ। ਉਸ ਸਮੇਂ ਕਾਮੇਟ ਦੀ ਦੂਰੀ ਵੀ ਬਹੁਤ ਜ਼ਿਆਦਾ ਸੀ। ਇਸ ਤੋਂ ਬਾਅਦ ਜਿਵੇਂ-ਜਿਵੇਂ ਇਕ ਕਾਮੇਟ ਨੇੜੇ ਆਇਆ ਤਾਂ ਇਸਦੇ ਅਸਲ ਆਕਾਰ ਦਾ ਅਹਿਸਾਸ ਹੋਇਆ। ਇਸ ਕਾਮੇਟ ਦੀ ਤਸਵੀਰ ਚਿੱਲੀ ’ਚ ਕੇਰੋ ਟੋਲੋਲੋ ਇੰਟਰ-ਅਮਰੀਕਨ ਆਬਸਰਵੇਟਰੀ ’ਚ ਡਾਰਕ ਐਨਰਜੀ ਕੈਮਰੇ ’ਚੋਂ ਲਈ ਗਈ ਸੀ।
ਇਸ ਵਿਸ਼ਾਲ ਕਾਮੇਟ ਦਾ ਨਾਮ Comet C/2014 UN271 ਜਾਂ ਬਰਨਾਈਡਨੇਲੀ-ਬਰਨਸਟੇਨ ਰੱਖਿਆ ਗਿਆ ਹੈ। ਦਰਅਸਲ ਪੇਨੇਸਲੇਵੇਨਿਆ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀ ਪੇਡ੍ਰੋ ਬਰਨਾਈਡਨੇਲੀ ਅਤੇ ਐਸਟ੍ਰੋਨਾਮਰ ਗੈਰੀ ਬਰਨਸਟੇਨ ਨੇ ਇਸਦੀ ਖੋਜ ਕੀਤੀ ਸੀ। ਇਨ੍ਹਾਂ ਦੋਵੇਂ ਵਿਦਿਆਰਥੀਆਂ ਦੇ ਨਾਵਾਂ ’ਤੇ ਇਸ ਕਾਮੇਟ ਦਾ ਨਾਂ ਰੱਖਿਆ ਗਿਆ ਹੈ। ਵਿਗਿਆਨੀਆਂ ਦੀ ਮੌਜੂਦਾ ਗਣਨਾ ਅਨੁਸਾਰ ਧੂੜ੍ਹ ਅਤੇ ਬਰਫ ਨਾਲ ਭਰੇ ਇਸ ਕਾਮੇਟ ਦੀ ਲੰਬਾਈ 99 ਤੋਂ 201 ਕਿਲੋਮੀਟਰ ’ਚ ਹੈ। ਜਦਕਿ ਇਹ 100 ਕਿਲੋਮੀਟਰ ਦੇ ਆਸਪਾਸ ਚੌੜਾ ਹੈ।