things effect eating apple: ਨਵੀਂ ਦਿੱਲੀ : ਫਲਾਂ ਦਾ ਸੇਵਨ ਤੁਹਾਡੇ ਸਿਹਤ ਲਈ ਕਿੰਨਾ ਲਾਭਕਾਰੀ ਹੁੰਦਾ ਹੈ ਇਹ ਤਾਂ ਤੁਸੀ ਨਿਸ਼ਚਿਤ ਜਾਣਦੇ ਹੀ ਹੋਵੋਗੇ । ਜੇਕਰ ਗੱਲ ਸੇਬ ਦੀ ਕਰੀਏ ਤਾਂ ਇਸਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ ਅਤੇ ਇਹ ਤੁਹਾਨੂੰ ਤੰਦਰੁਸਤ ਵੀ ਰੱਖਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੇਬ ਖਾਨ ਤੋਂ ਬਾਅਦ ਕਈ ਚੀਜਾਂ ਅਜਿਹੀਆਂ ਹਨ ਜਿਨ੍ਹਾਂ ਦਾ ਸੇਵਨ ਸੇਬ ਖਾਨ ਤੋਂ ਬਾਅਦ ਨਹੀਂ ਕਰਨਾ ਚਾਹੀਦਾ
ਦਹੀ: ਇਸ ‘ਚ ਕੋਈ ਸ਼ਕ ਨਹੀਂ ਹੈ ਕਿ ਦਹੀ ਦਾ ਸੇਵਨ ਤੁਹਾਡੇ ਸਿਹਤ ਲਈ ਬਹੁਤ ਲਾਭਕਾਰੀ ਹੈ ਪਰ ਸੇਬ ਖਾਣ ਤੋਂ ਬਾਅਦ ਦਹੀ ਕਦੇ ਨਾ ਖਾਓ। ਸੇਬ ਅਤੇ ਦਹੀ ਦੋਨਾਂ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ , ਜਿਸਦਾ ਜੇਕਰ ਇਕੱਠਿਆਂ ਸੇਵਨ ਕੀਤਾ ਜਾਵੇ , ਤਾਂ ਇਹ ਬਲਗ਼ਮ ਦੀ ਸਮੱਸਿਆ ਪੈਦਾ ਕਰ ਸਕਦਾ ਹੈ।
ਮੂਲੀ: ਇਹ ਤੁਹਾਡੇ ਖਾਣੇ ਨੂੰ ਹਜ਼ਮ ਕਰਦੀ ਹੈ ਪਰ ਸੇਬ ਖਾਣ ਤੋਂ ਬਾਅਦ ਮੂਲੀ ਦਾ ਸੇਵਨ ਤੁਹਾਡੀ ਸਕਿਨ ਸਬੰਧੀ ਪਰੇਸ਼ਾਨੀਆਂ ‘ਚ ਪਾ ਸਕਦਾ ਹੈ, ਇਸ ਤੋਂ ਤਵਚਾ ‘ਤੇ ਰੈਸੇਜ ਜਾਂ ਐਲਰਜੀ ਹੋ ਸਕਦੀ ਹੈ।
ਅਚਾਰ : ਸੇਬ ਖਾਣ ਤੋਂ ਬਾਅਦ ਤੁਸੀਂ ਖੱਟੀਆਂ ਚੀਜਾਂ ਦੇ ਸੇਵਨ ਤੋਂ ਬਚੋ। ਖਾਸਕਰ ਕੇ ਅਚਾਰ ਜਾਂ ਨੀਂਬੂ ਦਾ ਸੇਵਨ ਕਿਉਂਕਿ ਇਹ ਤੁਹਾਨੂੰ ਗੈਸ, ਐਸੀਡਿਟੀ ਜਾਂ ਕਬਜ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸੇਬ ਖਾਣ ਤੋਂ 2 ਘੰਟਿਆਂ ਤੱਕ ਤੁਸੀ ਖੱਟੀ ਚੀਜਾਂ ਨੂੰ ਨਾ ਖਾਓ।