ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਦਾ ਹਰੀ ਘਾਹ ਦੇ ਕੋਰਟ ‘ਚ ਦਿਲ ਤਦ ਟੁੱਟਾ ਜਦ ਸੱਟ ਕਾਰਨ ਉਨ੍ਹਾਂ ਨੂੰ ਬਾਹਰ ਹੋਣਾ ਪਿਆ। ਬੇਲਾਰੂਸ ਦੀ ਏਲੀਆਕਸਾਂਦਰਾ ਸੇਸਨੋਵਿਚ ਖ਼ਿਲਾਫ਼ ਉਹ ਪਹਿਲੇ ਗੇੜ ਦੇ ਮੁਕਾਬਲੇ ‘ਚ ਸੱਜੇ ਪੈਰ ਵਿਚ ਸੱਟ ਕਾਰਨ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। ਆਪਣੇ 23 ਵਿਚੋਂ ਸੱਤ ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਇੱਥੇ ਜਿੱਤਣ ਵਾਲੀ ਸੇਰੇਨਾ ਉਸ ਸਮੇਂ ਮੁਕਾਬਲੇ ਤੋਂ ਹਟ ਗਈ ਜਦ ਸਕੋਰ ਪਹਿਲੇ ਸੈੱਟ ‘ਚ 3-3 ਨਾਲ ਬਰਾਬਰ ਸੀ।
ਉਥੇ ਹੋਰ ਮੁਕਾਬਲਿਆਂ ਵਿਚ ਫਰਾਂਸ ਦੀ ਏਲਿਜੇ ਕਾਰਨੇਟ ਨੇ ਗਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਪੰਜਵਾਂ ਦਰਜਾ ਹਾਸਲ ਬਿਆਂਕਾ ਆਂਦਰੇਸਕੂ ਨੂੰ 6-2, 6-1 ਨਾਲ ਮਾਤ ਦਿੱਤੀ। ਕਾਰਨੇਟ ਨੇ ਦੋ ਹਫ਼ਤੇ ਪਹਿਲਾਂ ਬਰਲਿਨ ਵਿਚ ਵੀ ਆਂਦਰੇਸਕੂ ਨੂੰ ਹਰਾਇਆ ਸੀ। ਫਰੈਂਚ ਓਪਨ ਜੇਤੂ ਅਨਾਸਤਾਸੀਆ ਪਾਵਲੁਚੇਂਕੋਵਾ ਨੇ ਅਨਾ ਬੋਗਡਾਨ ‘ਤੇ ਇਕ ਘੰਟੇ ਵਿਚ 6-2, 6-2 ਨਾਲ ਜਿੱਤ ਦਰਜ ਕਰ ਕੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ।