ਲੁਧਿਆਣਾ: ਗੋਪਾਲ ਨਗਰ ਨੇੜੇ ਪੈਂਦੇ ਬੁੱਢੇ ਨਾਲੇ ‘ਚ ਇੱਕ ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਨੇ ਪਹਿਲਾਂ ਆਪਣੇ ਆਪ ਨੂੰ ਚਾਕੂ ਨਾਲ ਜ਼ਖਮੀ ਕਰਕੇ ਗੰਦੇ ਨਾਲੇ ਵਿੱਚ ਛਾਲ ਮਾਰ ਦਿੱਤੀ ਗਈ। ਉੱਥੇ ਹੀ ਖੜੇ ਲੋਕਾਂ ਵਿੱਚੋਂ 2 ਵਿਅਕਤੀਆਂ ਨੇ ਬਜ਼ੁਰਗ ਨੂੰ ਨਾਲੇ ‘ਚ ਡੁੱਬਦੇ ਦੇਖ ਉਸ ਨੂੰ ਬਚਾਉਣ ਲਈ ਆਪ ਵੀ ਨਾਲੇ ਵਿੱਚ ਛਾਲ ਮਾਰ ਦਿੱਤੀ। ਉਹਨਾਂ 2 ਵਿਅਕਤੀਆਂ ਵੱਲੋਂ ਬਜ਼ੁਰਗ ਨੂੰ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਮੌਕੇ ‘ਤੇੇ ਮੌਜੂਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਸਾਰ ਹੀ 2 ਥਾਣਿਆਂ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਬਜ਼ੁਰਗ ਨੂੰ ਬਾਹਰ ਕੱਢ ਕੇ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।ਬਜ਼ੁਰਗ ਦੀ ਪਹਿਚਾਣ ਹੈਬੋਵਾਲ ਦੁਰਗਾਪੁਰੀ ਦੇ ਰਹਿਣ ਵਾਲੇ 74 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ। ਕੁਲਦੀਪ ਸਿੰਘ ਸੇਵਾਮੁਕਤ ਇਨਕਮ ਟੈਕਸ ਦੇ ਕਰਮਚਾਰੀ ਹਨ। ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੁਲਦੀਪ ਸਿੰਘ ਮਾਨਸਿਕ ਤਣਾਅ ਦੇ ਰੋਗੀ ਹਨ। ਪੁਲਿਸ ਲਗਾਤਾਰ ਇਹ ਗੱਲ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦਾ ਫੈਸਲਾ ਕਿਉਂ ਲਿਆ ਗਿਆ। ਵੀਰਵਾਰ ਸਵੇਰ ਵੇਲੇ ਕੁਲਦੀਪ ਸਿੰਘ ਗੋਪਾਲ ਨਗਰ ਦੀ ਪੁਲੀ ਕੋਲ ਸੈਰ ਕਰ ਰਹੇ ਸਨ, ਇੱਕੋ ਦਮ ਉਹ ਆਪਣੇ-ਆਪ ‘ਤੇ ਚਾਕੂ ਨਾਲ ਵਾਰ ਕਰਨ ਲੱਗ ਗਏ ਅਤੇ ਨਾਲੇ ਵਿੱਚ ਛਾਲ ਮਾਰ ਦਿੱਤੀ। ਛਾਲ ਮਾਰਦੇ ਸਾਰ ਹੀ ਹੜਕਮ ਮੱਚ ਗਿਆ ਤੇ ਕਾਫ਼ੀ ਲੋਕ ਮੌਕੇ ‘ਤੇ ਇੱਕਠਾ ਹੋ ਗਏ।ਥਾਣਾ ਹੈਬੋਵਾਲ ਦੇ ਐੱਸ.ਐਚ.ਓ ਮੋਹਨ ਲਾਲ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚ ਗਏ ਸੀ, ਪਰ ਬਜ਼ੁਰਗ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਫਿਰ ਉਹਨਾਂ ਨੂੰ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਬਜ਼ੁਰਗ ਦੀ ਹਾਲਤ ਹਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀ ਹੈ।
previous post