ਧਕਰਤਾਵਾਂ ਲੇ ਇਕ ਅਜਿਹਾ ਸੈਂਸਰ ਵਿਕਸਤ ਕੀਤਾ ਹੈ ਜੋ 30 ਮਿੰਟ ਤੋਂ ਘੱਟ ਸਮੇਂ ‘ਚ ਹਾਰਟ ਅਟੈਕ ਦੀ ਪਛਾਣ ਕਰ ਸਕਦਾ ਹੈ। ਯਾਨੀ ਉਸ ਦੇ ਲੱਛਣਾਂ ਨੂੰ ਪਛਾਣਦੇ ਹੋਏ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਹੀ ਮਰੀਜ਼ ਨੂੰ ਇਸ ਤੋਂ ਸਾਵਧਾਨ ਕਰ ਸਕਦਾ ਹੈ। ਇਸ ਤੋਂ ਪੀੜਤ ਵਿਅਕਤੀ ਸਮਾਂ ਰਹਿੰਦੇ ਹੋਏ ਬਚਾਅ ਤੇ ਢੁਕਵੇਂ ਇਲਾਜ ਲਈ ਉਪਾਅ ਕਰ ਲਵੇਗਾ।
ਨਵੇਂ ਸ਼ੋਧ ‘ਚ ਦੱਸਿਆ ਗਿਆ ਹੈ ਕਿ ਮਾਈਕ੍ਰੋ ਆਰਐੱਨਏ ਦੀਆਂ ਤਿੰਨ ਵੱਖ ਕਿਸਮਾਂ ਦੀ ਪਛਾਣ ਕੀਤੀ ਗਈ ਹੈ। ਇਕ ਨਵੇਂ ਸੈਂਸਰ ਤੋਂ ਇਹ ਪਤਾ ਕੀਤਾ ਜਾ ਸਕੇਗਾ ਕਿ ਇਹ ਦਿਲ ਦਾ ਦੌਰਾ ਹੈ ਜਾਂ ਫਿਰ ਉਸ ਜਿਹੇ ਲੱਛਣ ਵਾਲੀ ਕੋਈ ਹੋਰ ਬਿਮਾਰੀ ਹੈ, ਜਿਵੇਂ ਖ਼ੂਨ ਦਾ ਵਹਾਅ ਹੌਲੀ ਹੋਣਾ ਜਾਂ ਕੋਈ ਹੋਰ ਪਰੇਸ਼ਾਨੀ। ਇਸ ਦੀ ਪਛਾਣ ਕਰਨ ਲਈ ਰਵਾਇਤੀ ਵਿਧੀਆਂ ਨਾਲ ਇਸ ‘ਚ ਬੇਹੱਦ ਘੱਟ ਖ਼ੂਨ ਦੇ ਪ੍ਰਰੀਖਣ ਦੀ ਲੋੜ ਪੈਂਦੀ ਹੈ।
ਨੋਟ੍ਰੇਡੈਮ ਯੂਨੀਵਰਸਿਟੀ ਦੇ ਸੂਹ-ਚਿਆ ਚੈਂਗ ਨੇ ਦੱਸਿਆ ਕਿ ਇਸ ਸਸਤੇ ਉਪਕਰਨ ਨਾਲ ਵਿਕਾਸਸ਼ੀਲ ਦੇਸ਼ਾਂ ‘ਚ ਇਸ ਸਮੱਸਿਆ ਦਾ ਹੱਲ ਕੱਿਢਆ ਜਾ ਸਕਦਾ ਹੈ। ਇਹ ਸਟਾਰਟਅਪ ਕੰਪਨੀ ਇਸ ਉਪਕਰਨ ਦਾ ਨਿਰਮਾਣ ਕਰਦੀ ਹੈ। ਨੋਟ੍ਰੇਡੈਮ ਆਈਡੀਆ ਸੈਂਟਰ ਫਿਲਹਾਲ ਇਕ ਚਿਪ ‘ਤੇ ਕੰਮ ਕਰ ਰਿਹਾ ਹੈ। ਇਹ ਸੈਂਸਰ ਹਾਰਟ ਅਟੈਕ ਦੀ ਅਵਸਥਾ ‘ਚ ਇਕ ਈਕੋਕਾਰਡੀਓਗ੍ਰਾਮ ਵਾਂਗ ਕੰਮ ਕਰਦਾ ਹੈ। ਪਰ ਮਰੀਜ਼ ਨੂੰ ਹਾਰਟ ਅਟੈਕ ਹੀ ਆਇਆ ਹੈ, ਇਸਦੇ ਲਈ ਬਲੱਡ ਸੈਂਪਲ ਦੀ ਲੋੜ ਪੈਂਦੀ ਹੈ। ਇਸ ਪ੍ਰਕਿਰਿਆ ‘ਚ ਅੱਠ ਘੰਟੇ ਲਗਦੇ ਹਨ।(ਆਈਏਐੱਨਐੱਸ)