Stock Market Today: ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਹੇਠਲੇ ਪੱਧਰ ਤੋਂ ਉੱਚੇ ਪੱਧਰ ਤੋਂ ਉੱਤੇ ਵੱਲੋ ਜਾਂਦਿਆਂ ਬੰਦ ਹੋਇਆ। ਸੈਂਸੈਕਸ 375.61 ਅੰਕ ਵਧ ਕੇ 81,559.54 ’ਤੇ ਬੰਦ ਹੋਇਆ। ਬਜ਼ਾਰ ਖੁੱਲ੍ਹਣ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 80,895.05 ਅੰਕਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ ਜੋ ਕਿ ਬਾਅਦ ਵਿਚ ਦਿਨ ਦੇ ਸਭ ਤੋਂ ਉੱਚੇ ਪੱਧਰ 81,653.36 ’ਤੇ ਪਹੁੰਚ ਗਿਆ।
ਐੱਨਐੱਸਈ ਨਿਫਟੀ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ 84.25 ਅੰਕ ਵਧ ਕੇ 24,936.40 ’ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ ‘ਚੋਂ ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਆਈਟੀਸੀ, ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਐਕਸਿਸ ਬੈਂਕ, ਅਲਟ੍ਰਾਟੈੱਕ ਸੀਮਿੰਟ ਅਤੇ ਐੱਚਡੀਐੱਫਸੀ ਬੈਂਕ ਸਭ ਤੋਂ ਵੱਧ ਵਧੇ।