ਮੁੰਬਈ- ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੂੰ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਅਸਥਿਰ ਰੁਝਾਨਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਦੇਸ਼ੀ ਫੰਡਾਂ ਦੇ ਲਗਾਤਾਰ ਨਿਕਾਸੀ ਕਾਰਨ ਸ਼ੇਅਰ ਬਜ਼ਾਰ ’ਚ ਉਤਰਾਅ ਚੜਾਅ ਜਾਰੀ ਹੈ। 30 ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸੂਚਕ ਸੈਂਸੈਕਸ ਸਵੇਰ ਦੇ ਕਾਰੋਬਾਰ ਵਿੱਚ 243.51 ਅੰਕ ਜਾਂ 0.33 ਪ੍ਰਤੀਸ਼ਤ ਡਿੱਗ ਕੇ 74,096.58 ’ਤੇ ਆ ਗਿਆ। ਐੱਨਐਸਈ ਨਿਫਟੀ 53.35 ਅੰਕ ਜਾਂ 0.24 ਪ੍ਰਤੀਸ਼ਤ ਡਿੱਗ ਕੇ 22,491.35 ’ਤੇ ਆ ਗਿਆ।
ਸੈਂਸੈਕਸ ਪੈਕ ਵਿੱਚੋਂ ਇੰਡਸਇੰਡ ਬੈਂਕ, ਐੱਨਟੀਪੀਸੀ, ਐੱਚਸੀਐੱਲ ਟੈਕਨਾਲੋਜੀਜ਼, ਟੈੱਕ ਮਹਿੰਦਰਾ, ਜ਼ੋਮੈਟੋ, ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਇਨਫੋਸਿਸ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ ਅਤੇ ਭਾਰਤੀ ਏਅਰਟੈੱਲ ਪਛੜ ਗਏ। ਦੂਜੇ ਪਾਸੇ ਟਾਟਾ ਮੋਟਰਜ਼, ਰਿਲਾਇੰਸ ਇੰਡਸਟਰੀਜ਼, ਟਾਟਾ ਸਟੀਲ, ਅਡਾਨੀ ਪੋਰਟਸ, ਲਾਰਸਨ ਐਂਡ ਟੂਬਰੋ ਅਤੇ ਐਕਸਿਸ ਬੈਂਕ ਲਾਭਕਾਰੀ ਰਹੇ।