ਮੁੰਬਈ-ਘਰੇਲੂ ਸ਼ੇਅਰ ਬਾਜ਼ਾਰ Sensex ਅਤੇ Nifty ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 297.8 ਅੰਕ ਦੀ ਗਿਰਾਵਟ ਨਾਲ 75,641.41 ਅੰਕ ’ਤੇ ਆ ਗਿਆ। NSE Nifty 119.35 ਅੰਕ ਤੋਂ ਖਿਸਕ ਕੇ 22,809.90 ਅੰਕ ’ਤੇ ਰਿਹਾ। ਸ਼ੁਰੂਆਤੀ ਕਾਰੋਬਾਰ ਮਗਰੋਂ ਦੋਵਾਂ ਬਾਜ਼ਾਰਾਂ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ।
Sensex 476.70 ਅੰਕ ਦੀ ਗਿਰਾਵਟ ਨਾਲ 75,470.18 ਅੰਕ ’ਤੇ ਜਦਕਿ Nifty 146.80 ਅੰਕ ਖਿਸਕ ਕੇ 22,782 ਅੰਕ ’ਤੇ ਕਾਰੋਬਾਰ ਕਰਨ ਲੱਗਿਆ। Sensex ਵਿੱਚ ਸੂਚੀਬੱਸ 30 ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਟੈੱਕ ਮਹਿੰਦਰਾ, ਟਾਟਾ ਮੋਟਰਜ਼ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ’ਚ ਲੀਡ ਦਰਜ ਕੀਤੀ ਗਈ।