ਪਾਤੜਾਂ:ਸੈਕੁਲਰ ਯੂਥ ਕਲੱਬ ਪਾਤੜਾਂ ਵੱਲੋਂ ਪ੍ਰਧਾਨ ਮਨਜੀਤ ਸਿੰਘ ਵਿਰਕ ਅਤੇ ਮੀਤ ਪ੍ਰਧਾਨ ਲਵਜੀਤ ਸਿੰਘ ਦੀ ਅਗਵਾਈ ਹੇਠ ਦੋ ਲੋੜਵੰਦ ਪਰਿਵਾਰਾਂ ਦੀਆਂ ਚਾਰ ਲੜਕੀਆਂ ਦੇ ਵਿਆਹ ਕਰਵਾਏ ਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਦਿੱਤਾ। ਕਲੱਬ ਪ੍ਰਧਾਨ ਮਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਨਿਆਲ ਦੇ ਰਹਿਣ ਵਾਲੇ ਮਿੱਠੂ ਰਾਮ ਦੀਆਂ ਤਿੰਨ ਲੜਕੀਆਂ ਦਾ ਵਿਆਹ ਪਾਤੜਾਂ ਦੇ ਕਾਲੇਕਾ ਪੈਲੇਸ ਵਿਚ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਸ਼ੁਤਰਾਣਾ ਤੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਕੇ ਉਸ ਨੂੰ ਵੀ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਹੈ।