ਸ਼੍ਰੀਨਗਰ: ਸੈਨਾ ਤੇ ਪੁਲਿਸ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕਸ਼ਮੀਰ ‘ਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ। ਸੈਨਾ ਨੇ ਪ੍ਰੈੱਸ ਕਾਨਫਰੰਸ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਦੇ ਵੀਡੀਓ ਦਿਖਾਏ ਹਨ। ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤਾਏਬਾ ਸੰਗਠਨ ਦੇ ਹਨ।ਵੀਡੀਓ ‘ਚ ਅੱਤਵਾਦੀਆਂ ਦਾ ਕਬੂਲਨਾਮਾ ਹੈ। ਪ੍ਰੈੱਸ ਕਾਨਫਰੰਸ ‘ਚ ਸੈਨਾ ਦੇ ਲ਼ੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਤੇ ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਨੀਰ ਖ਼ਾਨ ਮੌਜੂਦ ਰਹੇ। ਲੈਫਟੀਨੈਂਟ ਜਨਰਲ ਕੇਜੇਐਸ ਨੇ ਕਿਹਾ, “ਪਾਕਿਸਤਾਨ ਘਾਟੀ ‘ਚ ਸ਼ਾਂਤੀ ਨੂੰ ਖ਼ਰਾਬ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਫਿਰਾਕ ’ਚ ਹੈ। 31 ਅਗਸਤ ਨੂੰ ਅਸੀਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ, ਜੋ ਲਸ਼ਕਰ-ਏ-ਤੋਇਬਾ ਨਾਲ ਜੁੜੇ ਹਨ।”