ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਸੈਨੇਟਾਈਜ਼ਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਹੈਂਡ ਸੈਨੀਟਾਈਜ਼ਰ ਦੀ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਵੀ ਹੋ ਸਕਦੀ ਹੈ। ਇਹ ਦੇਖਿਆ ਗਿਆ ਹੈ ਕਿ ਸੈਨੀਟਾਈਜ਼ਰ ਦੀ ਵਰਤੋਂ ਪਿਛਲੇ ਛੇ ਮਹੀਨਿਆਂ ਤੋਂ ਸਾਡੀ ਜ਼ਿੰਦਗੀ ‘ਚ ਵਧੀ ਹੈ।
ਸਿਹਤ ਮੰਤਰਾਲੇ ਦੇ ਵਧੀਕ ਡਾਇਰੈਕਟਰ ਜਨਰਲ ਡਾ. ਆਰ ਕੇ ਵਰਮਾ ਨੇ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ, ਕਿਸੇ ਨੇ ਨਹੀਂ ਸੋਚਿਆ ਸੀ ਕਿ ਵਾਇਰਸ ਦਾ ਅਜਿਹਾ ਪ੍ਰਕੋਪ ਵਰ੍ਹੇਗਾ। ਉਨ੍ਹਾਂ ਆਪਣੀ ਰੱਖਿਆ ਲਈ ਇੱਕ ਮਾਸਕ ਦੀ ਵਰਤੋਂ ਕਰਨ ਲਈ ਕਿਹਾ, ਵਾਰ ਵਾਰ ਗਰਮ ਪਾਣੀ ਪੀਓ ਤੇ ਹੱਥ ਧੋਵੋ ਤੇ ਸੈਨੇਟਾਈਜ਼ਰ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੋ।
ਸਿਹਤ ਮਾਹਿਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਸੈਨੀਟਾਈਜ਼ਰ ਦੀ ਜ਼ਿਆਦਾ ਵਰਤੋਂ ਚਮੜੀ ਨੂੰ ਤੰਦਰੁਸਤ ਰੱਖਣ ਵਾਲੇ ਚੰਗੇ ਬੈਕਟੀਰੀਆ ਨੂੰ ਮਾਰ ਸਕਦੀ ਹੈ। ਮਾਹਰਾਂ ਅਨੁਸਾਰ ਜਦੋਂ ਸਾਬਣ ਤੇ ਪਾਣੀ ਉਪਲਬਧ ਹੁੰਦੇ ਹਨ ਤਾਂ ਸੈਨੇਟਾਈਜ਼ਰ ਦੀ ਬਜਾਏ ਸਾਬਣ ਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।