ਸੈਨ ਫ੍ਰਾਂਸਿਸਕੋ ’ਚ ਇਨਡੋਰ ’ਚ ਕੀਤੇ ਜਾਣ ਵਾਲੇ ਸਾਰੇ ਕੰਮਾਂ ਲਈ ਆਪਣੇ ਪੂਰਨ ਟੀਕਾਕਰਨ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਰੈਸਟੋਰੈਂਟ ’ਚ ਜਾਣਾ ਹੈ ਜਾਂ ਬਾਰ ਜਾਂ ਫਿਰ ਕਸਰਤ ਲਈ ਜਿਮ ਜਾਣਾ ਹੋਵੇ, ਇਸ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਟੀਕਾਕਰਨ ਕਰਵਾਏ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਮਿਲੇਗੀ ਅਤੇ ਇਸਦੇ ਲਈ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਰੇਸਤਰਾਂ ਅਤੇ ਬਾਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਨੇ ਆਪਣੀ ਟੇਬਸ ਪਹਿਲਾਂ ਤੋਂ ਹੀ ਬੁੱਕ ਕਰਵਾਈ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਨਿਯਮ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਗਈ ਹੈ। ਨਾਲ ਹੀ ਲੋਕਾਂ ਦੇ ਟੀਕਾਕਰਨ ਦੇ ਨਤੀਜਿਆਂ ਨੂੰ ਵੈਰੀਫਾਈ ਕਰਨ ਲਈ ਵਾਧੂ ਕਰਮਚਾਰੀ ਰੱਖਣ ਦੀ ਯੋਜਨਾ ਬਣਾਈ ਹੈ। ਨਿਸ਼ਚਿਤ ਕੀਤਾ ਜਾਵੇਗਾ ਕਿ ਅੰਦਰ ਐਂਟਰੀ ਕਰਨ ਵਾਲਾ ਕੋਈ ਵੀ ਸਖ਼ਸ਼ ਟੀਕਾਕਰਨ ਕਰਵਾ ਚੁੱਕਾ ਹੈ ਜਾਂ ਨਹੀਂ।
ਵਾਟਰਬਾਰ ਅਤੇ ਸ਼ਹਿਰ ਦੇ ਤਟ ’ਤੇ ਈਪੀਆਈਸੀ ਸਟੇਕ ਰੇਸਤਰਾਂ ਦੇ ਮੈਨੇਜਿੰਗ ਪਾਰਟਨਰ ਪੀਟ ਸਿਟਨਿਕ ਨੇ ਕਿਹਾ, ‘ਨਿਸ਼ਚਿਤ ਰੂਪ ਨਾਲ ਇਸ ਬਾਰੇ ਕੁਝ ਚਿੰਤਾ ਹੈ ਕਿ ਇਹ ਸਭ ਕਿਵੇਂ ਕੰਮ ਕਰੇਗਾ।’ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੰਮ ’ਤੇ ਤਾਂ ਅਸਰ ਪਵੇਗਾ ਹੀ ਅਤੇ ਜਿਸ ਕੋਲ ਉੱਚਿਤ ਦਸਤਾਵੇਜ ਨਹੀਂ ਹੈ, ਉਨ੍ਹਾਂ ਨੂੰ ਜ਼ਬਰਦਸਤੀ ਮਨ੍ਹਾ ਕਰਨਾ ਪਵੇਗਾ। ਉਥੇ ਹੀ ਚੰਗੀ ਗੱਲ ਇਹ ਹੈ ਕਿ ਜੇਕਰ ਕਿਸੇ ਕੋਲ ਟੀਕਾਕਰਨ ਦੀ ਵੈਰੀਫਿਕੇਸ਼ਨ ਨਹੀਂ ਹੈ ਤਾਂ ਵੀ ਉਹ ਬਾਹਰ ਖਾਣਾ ਖਾ ਸਕਦੇ ਹਨ। ਇਕ ਵਿਕੱਲਪ ਹੈ ਅਤੇ ਇਸਨੂੰ ਬਸ ਅਲੱਗ-ਅਲੱਗ ਦ੍ਰਿਸ਼ਾਂ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ।