55.27 F
New York, US
April 19, 2025
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਸੈਫ਼ ਅਲੀ ਖ਼ਾਨ ’ਤੇ ਹਮਲੇ ਸਬੰਧੀ ਮਸ਼ਕੂਕ ਨੂੰ ਹਿਰਾਸਤ ’ਚ ਲਿਆ

ਮੁੰਬਈ-ਮੁੰਬਈ ਪੁਲੀਸ ਨੇ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦੇ ਸਿਲਸਿਲੇ ’ਚ ਅੱਜ ਸਵੇਰੇ ਮਸ਼ਕੂਕ ਨੂੰ ਹਿਰਾਸਤ ’ਚ ਲਿਆ ਹੈ। ਮੁੱਖ ਮੁਲਜ਼ਮ ਹਾਲਾਂਕਿ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਇਸ ਘਟਨਾ ਸਬੰਧਤ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮਸ਼ਕੂਕ, ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਹੈ, ਅਦਾਕਾਰ ਦੀ ਰਿਹਾਇਸ਼ੀ ਇਮਾਰਤ ਦੀਆਂ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ’ਚ ਲਏ ਵਿਅਕਤੀ ਦੀ ਪਛਾਣ ਨਹੀਂ ਹੋਈ ਹੈ। ਉਸ ਨੂੰ ਬਾਂਦਰਾ ਥਾਣੇ ਲਿਜਾਇਆ ਗਿਆ ਹੈ।

ਸੈਫ਼ ਦੀ ਹਾਲਤ ’ਚ ਸੁਧਾਰ-ਚਾਕੂ ਨਾਲ ਹਮਲੇ ’ਚ ਜ਼ਖ਼ਮੀ ਅਦਾਕਾਰ ਸੈਫ਼ ਅਲੀ ਖ਼ਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਦੋ-ਤਿੰਨ ਦਿਨ ਅੰਦਰ ਛੁੱਟੀ ਦਿੱਤੀ ਜਾ ਸਕਦੀ ਹੈ। ਅਦਾਕਾਰ ਦੀ ਸਰਜਰੀ ਕੀਤੀ ਗਈ ਹੈ। ਡਾ. ਨਿਤਿਨ ਡਾਂਗੇ ਨੇ ਕਿਹਾ, ‘ਅਸੀਂ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਾਂ।’

ਹਮਲੇ ਪਿੱਛੇ ਕਿਸੇ ਗਰੋਹ ਦਾ ਹੱਥ ਨਹੀਂ: ਮੰਤਰੀ:ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਅੱਜ ਕਿਹਾ ਕਿ ਅਦਾਕਾਰ ਸੈਫ਼ ’ਤੇ ਚਾਕੂ ਨਾਲ ਹਮਲੇ ਪਿੱਛੇ ਕਿਸੇ ਅੰਡਰਵਰਲਡ ਗਰੋਹ ਦਾ ਹੱਥ ਨਹੀਂ ਹੈ। ਉਨ੍ਹਾਂ ਕਿਹਾ, ‘ਹਮਲੇ ਦੇ ਸਬੰਧ ’ਚ ਹਿਰਾਸਤ ਵਿੱਚ ਲਿਆ ਗਿਆ ਮਸ਼ਕੂਕ ਕਿਸੇ ਗਰੋਹ ਦਾ ਮੈਂਬਰ ਨਹੀਂ ਹੈ। ਕਿਸੇ ਗਰੋਹ ਨੇ ਇਹ ਹਮਲਾ ਨਹੀਂ ਕੀਤਾ।’ ਉਨ੍ਹਾਂ ਦੱਸਿਆ ਕਿ ਹੁਣ ਤੱਕ ਘਟਨਾ ਪਿੱਛੇ ਚੋਰੀ ਇੱਕੋ-ਇੱਕ ਮਕਸਦ ਪ੍ਰਤੀਤ ਹੁੰਦਾ ਹੈ।

Related posts

ਭਗਵੰਤ ਮਾਨ ਨੇ ਵੀ ਕੀਤਾ ‘ਅਗਨੀਪਥ ਸਕੀਮ’ ਦਾ ਵਿਰੋਧ, ਟਵੀਟ ਕਰ ਕੇ ਕਹੀ ਵੱਡੀ ਗੱਲ

On Punjab

ਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

On Punjab

ਜੰਮੂ-ਕਸ਼ਮੀਰ ਮੁੱਦਾ UN ਏਜੰਡੇ ‘ਚੋਂ ਹਮੇਸ਼ਾਂ ਲਈ ਹਟਾਉਣ ਦੀ ਲੋੜ- ਭਾਰਤ

On Punjab