PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਸੈਫ਼ ਨੂੰ ਚਾਕੂ ਮਾਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਕੌਮੀ ਪੱਧਰ ਦਾ ਪਹਿਲਵਾਨ

ਮੁੁੰਬਈ-ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਕਥਿਤ ਚਾਕੂ ਨਾਲ ਵਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਬੰੰਗਲਾਦੇਸ਼ ਵਿਚ ਕੌਮੀ ਪੱਧਰ ਦਾ ਪਹਿਲਵਾਨ ਸੀ। ਸ਼ਹਿਜ਼ਾਦ ਨੇ ਸੈਫ਼ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਦੀ ਰਿਹਾਇਸ਼ ‘ਮੰਨਤ’ ਸਣੇ ਹੋਰਨਾਂ ਨਾਮੀ ਹਸਤੀਆਂ ਦੇ ਘਰਾਂ ਦੀ ਵੀ ਰੇਕੀ ਕੀਤੀ ਸੀ। ਹਾਲਾਂਕਿ ਸ਼ਾਹਰੁਖ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਤੇ ਉੱਚੀਆਂ ਕੰਧਾਂ ਦੇਖ ਕੇ ਉਸ ਨੇ ਇਰਾਦਾ ਤਿਆਗ ਦਿੱਤਾ। ਇਸ ਦੌਰਾਨ ਪੁਲੀਸ ਨੇ ਸ਼ਹਿਜ਼ਾਦ ਨੂੰ ਹੋਰ ਪੁੱਛ ਪੜਤਾਲ ਅਤੇ ਜਾਂਚ ਲਈ ਸਾਂਤਾਕਰੂਜ਼ ਪੁਲੀਸ ਥਾਣੇ ਤੋਂ ਬਾਂਦਰਾ ਪੁਲੀਸ ਥਾਣੇ ਤਬਦੀਲ ਕੀਤਾ ਹੈ।

ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬੰਗਲਾਦੇਸ਼ ਵਿਚ ਜ਼ਿਲ੍ਹਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਚੈਂਪੀਅਨਸ਼ਿਪਾਂ ਵਿਚ ਹੇਠਲੇ ਭਾਰ ਵਰਗ ਵਿਚ ਖੇਡਦਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਜ਼ਾਦ ਨੇ ਦਾਅਵਾ ਕੀਤਾ ਕਿ ਉਸ ਦੇ ਕੁਸ਼ਤੀ ਪਿਛੋਕੜ ਕਰਕੇ ਹੀ ਸੈਫ ਅਲੀ ਖਾਨ ’ਤੇ ਕੀਤੇ ਹਮਲੇ ਦੌਰਾਨ ਉਸ ਦੇ ਕਿਤੇ ਕੋਈ ਸੱਟ ਫੇਟ ਨਹੀਂ ਲੱਗੀ। ਹਮਲੇ ਮਗਰੋਂ ਸ਼ਹਿਜ਼ਾਦ ਨੇ ਖੁ਼ਦ ਨੂੰ ਪੁਲੀਸ ਤੋਂ ਬਚਾਉਣ ਲਈ ਤਿੰਨ ਤੋਂ ਚਾਰ ਵਾਰ ਆਪਣੇ ਕੱਪੜੇ ਬਦਲੇ। ਉਹ ਬਾਂਦਰਾ ਤੋਂ ਦਾਦਰ, ਵਰਲੀ, ਅੰਧੇਰੀ ਵਿਚ ਘੁੰਮਦਾ ਰਿਹਾ ਤੇ ਅਖੀਰ ਵਿਚ ਠਾਣੇ ਪੁੱਜਾ। ਘਟਨਾ ਤੋਂ ਅਗਲੇ ਦਿਨ, ਉਹ ਦਾਦਰ ਵਾਪਸ ਆਇਆ, ਲਗਾਤਾਰ ਘੁੰਮਦਾ ਰਿਹਾ, ਜਿਸ ਕਾਰਨ ਪੁਲੀਸ ਲਈ ਉਸ ਨੂੰ ਲੱਭਣਾ ਮੁਸ਼ਕਲ ਹੋ ਗਿਆ। ਸ਼ਹਿਜ਼ਾਦ ਸਤੰਬਰ ਵਿੱਚ ਮੁੰਬਈ ਆਇਆ ਸੀ ਅਤੇ ਸ਼ੁਰੂ ਵਿੱਚ ਇੱਕ ਹਾਊਸਕੀਪਿੰਗ ਕੰਪਨੀ ਰਾਹੀਂ ਇੱਕ ਹੋਟਲ ਵਿੱਚ ਕੰਮ ਕਰਦਾ ਸੀ।

ਸੂਤਰਾਂ ਨੇ ਕਿਹਾ ਕਿ ਸ਼ਹਿਜ਼ਾਦ ਨੇ ਸੈਫ ਅਲੀ ਖਾਨ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਸੀ। ਸ਼ਹਿਜ਼ਾਦ ਨੇ ਮੰਨਿਆ ਕਿ ਉਸ ਨੇ ਸਤਗੁਰੂ ਸ਼ਰਨ ਦੀ 12 ਮੰਜ਼ਿਲਾ ਇਮਾਰਤ, ਜਿੱਥੇ ਸੈਫ਼ੀ ਅਲੀ ਖ਼ਾਨ ਦਾ ਘਰ ਹੈ ਅਤੇ ਸ਼ਾਹਰੁਖ ਖਾਨ ਦੀ ‘ਮੰਨਤ’ ਸਣੇ ਹੋਰ ਨਾਮੀ ਹਸਤੀਆਂ ਦੀਆਂ ਰਿਹਾਇਸ਼ਾਂ ਦਾ ਸਰਵੇਖਣ ਕੀਤਾ ਸੀ। ਸ਼ਾਹਰੁਖ਼ ਦੀ ਰਿਹਾਇਸ਼ ਦੇ ਬਾਹਰ ਸਖ਼ਤ ਸੁਰੱਖਿਆ ਪਹਿਰੇ ਤੇ ਉੱਚੀਆਂ ਕੰਧਾਂ ਕਰਕੇ ਉਸ ਨੇ ਇਰਾਦਾ ਬਦਲ ਦਿੱਤਾ। ਸ਼ਹਿਜ਼ਾਦ ਨੇ 15 ਜਨਵਰੀ ਨੂੰ ਸੈਫ ਅਲੀ ਖਾਨ ਦੇ ਘਰ ਦੀ ਵਿਸਥਾਰਤ ਰੇਕੀ ਕੀਤੀ ਅਤੇ ਇੱਕ ਆਸਾਨ ਐਂਟਰੀ ਪੁਆਇੰਟ ਦੀ ਪਛਾਣ ਕੀਤੀ। ਉਹ ਮਗਰੋਂ ਉਸੇ ਰਾਤ ਨੂੰ ਵਾਪਸ ਆਇਆ ਅਤੇ 16 ਜਨਵਰੀ ਨੂੰ ਸਵੇਰੇ 1:37 ਵਜੇ ਇਮਾਰਤ ਵਿੱਚ ਦਾਖਲ ਹੋਇਆ। ਨਕਦੀ ਅਤੇ ਗਹਿਣੇ ਚੋਰੀ ਕਰਨ ਦਾ ਮੌਕਾ ਮਿਲਣ ਦੇ ਬਾਵਜੂਦ ਸੈਫ਼ ਉੱਤੇ ਹਮਲੇ ਮਗਰੋਂ ਫੜੇ ਜਾਣ ਦੇ ਡਰੋਂ ਸ਼ਹਿਜ਼ਾਦ ਉਥੋਂ ਭੱਜ ਗਿਆ। ਉਪਰੰਤ ਉਸ ਨੇ ਨਿਊਜ਼ ਚੈਨਲਾਂ ਰਾਹੀਂ ਜਾਂਚ ਦੀ ਨੇੜਿਓਂ ਨਿਗਰਾਨੀ ਕੀਤੀ। ਉਸ ਨੇ ਮੀਡੀਆ ਵੱਲੋਂ ਦਿਖਾਏ ਗਏ ਮਸ਼ਕੂਕਾਂ ਦੇ ਸਕਰੀਨਸ਼ਾਟ ਵੀ ਆਪਣੇ ਫੋਨ ’ਚ ਸੇਵ ਕੀਤੇ, ਜੋ ਬਾਅਦ ਵਿੱਚ ਉਸ ਦੇ ਮੋਬਾਈਲ ਫੋਨ ’ਚੋਂ ਬਰਾਮਦ ਕੀਤੇ ਗਏ।

Related posts

ਖੁਦ ‘ਤੇ ਸਭ ਤੋਂ ਜ਼ਿਆਦਾ ਘਮੰਡ ਕਰਦੀਆਂ ਹਨ ਇਹ 3 ਅਦਾਕਾਰਾਂ

On Punjab

ਦਾਰਾ ਸਿੰਘ ਦੇ ਬੇਟੇ ਨੇ ਹਾਥਰਸ ਕੇਸ ਨੂੰ ਦੱਸਿਆ ਝੂਠਾ, ਯੋਗੀ ਆਦਿੱਤਿਆਨਾਥ ਨਾਲ ਡਟੇ

On Punjab

ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਜਾਵੇਗਾ ਹਿਊਸਟਨ ਟੋਲਵੇਅ ਦਾ ਨਾਮ

On Punjab