PreetNama
ਫਿਲਮ-ਸੰਸਾਰ/Filmy

ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਹੌਰਰ-ਕੌਮੇਡੀ ਫ਼ਿਲਮ ‘ਚ ਆਉਣਗੇ ਨਜ਼ਰ, ਹੈਟਰਸ ਨੂੰ ਕਿਵੇਂ ਜਵਾਬ ਦੇਣਗੇ ਅਰਜੁਨ?

ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਹੌਰਰ-ਕੌਮੇਡੀ ਫ਼ਿਲਮ ‘ਭੂਤ-ਪੁਲਿਸ’ ਲਈ ਦੋਵਾਂ ਨੂੰ ਕਾਸਟ ਕੀਤਾ ਗਿਆ ਹੈ। ਫ਼ਿਲਮ ਦਾ ਕਰਿਊ ਸਾਲ ਦੇ ਐਂਡ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਨਿਰਦੇਸ਼ਕ ਪਵਨ ਕ੍ਰਿਪਾਲਾਨੀ ਨੇ ਫ਼ਿਲਮ ਦਾ ਐਲਾਨ ਕਰਦੇ ਹੋਏ ਇਹ ਵੀ ਦੱਸਿਆ ਕਿ ਫ਼ਿਲਮ ‘ਚ ਅਲੀ ਫ਼ਜ਼ਲ ਤੇ ਫਾਤਿਮਾ ਸਨਾ ਸ਼ੇਖ ਵੀ ਖ਼ਾਸ ਕਿਰਦਾਰਾਂ ‘ਚ ਨਜ਼ਰ ਆਉਣਗੇ। ਹਰ ਕਿਸੇ ਫ਼ਿਲਮ ਦੇ ਐਲਾਨ ‘ਤੇ ਦਰਸ਼ਕਾਂ ਦੀ ਖੂਬ ਨਜ਼ਰ ਹੁੰਦੀ ਹੈ ਕਿ ਫ਼ਿਲਮ ਦੀ ਕਾਸਟਿੰਗ ‘ਚ ਕੌਣ-ਕੌਣ ਹੈ ਤੇ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਨੂੰ ਅਰਜੁਨ ਕਪੂਰ ਦੀ ਕਾਸਟਿੰਗ ਖਾਸੀ ਪਸੰਦ ਨਹੀਂ।
ਲੋਕ ਸੋਸ਼ਲ ਮੀਡੀਆ ‘ਤੇ ਇਹ ਤੱਕ ਲਿਖ ਰਹੇ ਨੇ “ਅਰਜੁਨ ਕਪੂਰ ਨੂੰ ਨਾ ਲਵੋ ਫ਼ਿਲਮ 100 ਪ੍ਰਤੀਸ਼ਤ ਫਲਾਪ ਹੋ ਜਾਏਗੀ।” ਲੋਕਾਂ ਦਾ ਅਰਜੁਨ ਕਪੂਰ ‘ਤੇ ਇਹ ਗੁੱਸਾ ਨੈਪੋਟਿਜ਼ਮ ਦਾ ਕਾਰਨ ਤਾਂ ਹੈ ਹੀ ਪਰ ‘ਪਾਨੀਪਤ’ ਦੇ ਰਿਲੀਜ਼ ਤੋਂ ਬਾਅਦ ਵੀ ਵਿਊਰਜ਼ ਨੂੰ ਅਰਜੁਨ ਦਾ ਕੰਮ ਪਸੰਦ ਨਹੀਂ ਆਇਆ ਸੀ। ਹੁਣ ਹੌਰਰ-ਕੌਮੇਡੀ ਫ਼ਿਲਮ ‘ਭੂਤ-ਪੁਲਿਸ’ ਰਾਹੀਂ ਅਰਜੁਨ ਕਪੂਰ ਆਪਣੇ ਹੈਟਰਸ ਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਣਗੇ।

Related posts

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਿਸ ਐਕਚਰਸ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ

On Punjab

28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾ

On Punjab

ਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾ

On Punjab