19.08 F
New York, US
December 23, 2024
PreetNama
ਸਿਹਤ/Health

‘ਸੈਲਫੀ’ ਵਿਗਾੜ ਸਕਦੀ ਹੈ ਚਿਹਰੇ ਦੀ ਬਨਾਵਟ,ਲੈਣੀ ਪੈ ਸਕਦੀ ਹੈ ਪਲਾਸਟਿਕ ਸਰਜਰੀ ਤਕ ਦੀ ਮਦਦ

ਖੋਜੀਆਂ ਨੇ ਇਕ ਅਧਿਐਨ ’ਚ ਪਤਾ ਲਗਾਇਆ ਹੈ ਕਿ ਸੈੱਲਫੋਨ ਰਾਹੀਂ ਲਈ ਜਾਣ ਵਾਲੀ ਸੈਲਫੀ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਗਾਡ਼ ਸਕਦੀ ਹੈ। ਇਸ ਕਾਰਨ ਤੁਹਾਨੂੰ ਪਲਾਸਟਿਕ ਸਰਜਰੀ ਤੱਕ ਦੀ ਮਦਦ ਲੈਣੀ ਪੈ ਸਕਦੀ ਹੈ। ਇਹ ਅਧਿਐਨ ਦਾ ਨਤੀਜਾ ‘ਪਲਾਸਟਿਕ ਐਂਡ ਰੀਕਨਸਟ੍ਰਕਟਿਵ ਸਰਜਰੀ’ ਨਾਂ ਦੀ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੇ ਨਤੀਜਿਆਂ ’ਚ ਇੰਟਰਨੈੱਟ ਮੀਡੀਆ ਦੇ ਅਣਕਿਆਸੇ ਮਾਡ਼ੇ ਨਤੀਜਿਆਂ ’ਤੇ ਰੋਸ਼ਨੀ ਪਾਉਣ ਦੇ ਨਾਲ-ਨਾਲ ਕਿਹਾ ਗਿਆ ਹੈ ਕਿ ਪਲਾਸਟਿਕ ਸਰਜਨ ਨੂੰ ਆਪਣੇ ਮਰੀਜ਼ਾਂ ਨਾਲ ਇਸ ਸਬੰਧੀ ਗੱਲ ਕਰਨੀ ਚਾਹੀਦੀ ਹੈ। ਅਮਰੀਕਾ ਸਥਿਤ ਯੂਟੀ ਸਾਊਥਵੈਸਟਰਨ ਮੈਡੀਕਲ ਸੈਂਟਰ ’ਚ ਪਲਾਸਟਿਕ ਸਰਜਰੀ ਦੇ ਐਸੋਸੀਏਟ ਪ੍ਰੋਫੈਸਰ ਤੇ ਅਧਿਐਨ ਦੀ ਅਗਵਾ ਡਾ. ਬਰਦੀਆ ਅਮੀਰਲਾਕ ਮੁਤਾਬਕ ਜੇਕਰ ਨੌਜਵਾਨਾਂ ਨੂੰ ਸੈਲਫੀ ਦੀ ਲੱਤ ਲੱਗ ਗਈ ਹੈ, ਤਾਂ ਉਨ੍ਹਾਂ ਨੂੰ ਇਸ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਲਾਸਟਿਕ ਸਰਜਨ ਦਾ ਸਹਾਰਾ ਲੈਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਪਲਾਸਟਿਕ ਸਰਜਰੀ ’ਤੇ ਚਰਚਾ ਕਰਨ ਲਈ ਸਮਾਰਟਫੋਨ ਕੈਮਰੇ ਨਾਲ ਲਈ ਗਈ ਤਸਵੀਰ ਸਾਂਝੀ ਕਰਦੇ ਹਨ। ਵਧੇਰੇ ਸੈਲਫੀਆਂ ਲੈਣ ਦੀ ਆਦਤ ਕਾਰਨ ਲੋਕਾਂ, ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਰਾਈਨੋਪਲਾਸਟੀ ਜਾਂ ਨੱਕ ਦੀ ਪਲਾਸਟਿਕ ਸਰਜਰੀ ਕਰਵਾਉਣੀ ਪੈ ਸਕਦੀ ਹੈ। ਕੈਮਰਾ ਵਿਅਕਤੀ ਦੇ ਅਕਸ ਨੂੰ ਖ਼ਰਾਬ ਵੀ ਕਰ ਸਕਦਾ ਹੈ। ਖ਼ਾਸ ਤੌਰ ’ਤੇ ਜਦੋਂ ਤਸਵੀਰ ਬਹੁਤ ਨੇਡ਼ਿਓਂ ਲਈ ਜਾ ਰਹੀ ਹੋਵੇ। ਸੈਲਫੀ ਕਿਸੇ ਵਿਅਕਤੀ ਦੀ ਅਸਲੀ ਤਸਵੀਰ ਪੇਸ਼ ਨਹੀਂ ਕਰਦੀ। ਡਾ. ਅਮੀਰਲਾਕ ਤੇ ਉਨ੍ਹਾਂ ਦੀ ਟੀਮ ਨੇ ਇਸ ਅਧਿਐਨ ’ਚ 23 ਮਹਿਲਾਵਾਂ ਤੇ ਸੱਤ ਮਰਦਾਂ ਨੂੰ ਸ਼ਾਮਿਲ ਕੀਤਾ।

Related posts

Green Peas Benefits : ਸਰਦੀਆਂ ‘ਚ ਸਿਹਤ ਦਾ ਖ਼ਜ਼ਾਨਾ ਹਰੇ ਮਟਰ, ਜਾਣੋ ਇਨ੍ਹਾਂ ਨੂੰ ਖਾਣ ਦੇ ਅਣਗਿਣਤ ਫਾਇਦੇ

On Punjab

Benefits of Pumpkin Seeds : ਕੱਦੂ ਦੇ ਬੀਜਾਂ ਦੇ ਇਹ 8 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਇਹ ਹਨ ਸਿਹਤ ਦੀ ਤੰਦਰੁਸਤੀ ਦਾ ਖ਼ਜ਼ਾਨਾ

On Punjab

ਹੁਣ ਕਾਨੂੰਨ ‘ਅੰਨ੍ਹਾ’ ਨਹੀਂ … ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਤੋਂ ਹਟਾਈ ਗਈ ਪੱਟੀ, ਹੱਥ ‘ਚ ਤਲਵਾਰ ਦੀ ਥਾਂ ‘ਤੇ ਸੰਵਿਧਾਨ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਥਾਪਤ ਕੀਤੀ ਗਈ। ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਦੀ ਪੱਟੀ ਹਟਾ ਦਿੱਤੀ ਗਈ ਹੈ ਅਤੇ ਉਸਦੇ ਇੱਕ ਹੱਥ ਵਿੱਚ ਤਲਵਾਰ ਸੰਵਿਧਾਨ ਦੁਆਰਾ ਬਦਲ ਦਿੱਤੀ ਗਈ ਹੈ। ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਦੇਸ਼ ਵਿੱਚ ਕਾਨੂੰਨ ਅੰਨ੍ਹਾ ਨਹੀਂ ਹੈ। ਇਹ ਮੂਰਤੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਲਗਾਈ ਗਈ ਹੈ।

On Punjab