42.64 F
New York, US
February 4, 2025
PreetNama
ਸਿਹਤ/Health

ਸੈਲੂਨ ਤੋਂ ਗਰਦਨ ਦੀ ਮਸਾਜ ਕਰਵਾਉਣਾ ਪਿਆ ਮਹਿੰਗਾ

Paralysis after neck masaj: ਆਮ ਤੌਰ ‘ਤੇ ਬਹੁਤ ਸਾਰੇ ਪੁਰਸ਼ ਹੇਅਰ ਕੱਟ ਤੋਂ ਬਾਅਦ ਗਰਦਨ ਤੇ ਸਿਰ ਦੀ ਮਸਾਜ ਕਰਵਾਉਂਦੇ ਹਨ ਜਿਸ ਨਾਲ ਸਰੀਰ ਨੂੰ ਬਹੁਤ ਆਰਾਮ ਮਿਲਦਾ ਹੈ ਪਰ ਕਈ ਵਾਰ ਇਹ ਆਰਾਮ ਹੀ ਤੁਹਾਨੂੰ ਕਿਸੇ ਵੱਡੀ ਪ੍ਰੇਸ਼ਾਨੀ ‘ਚ ਪਾ ਸਕਦਾ ਹੈ। ਅਜਿਹਾ ਹੀ ਹੋਇਆ 45 ਸਾਲਾ ਅਮਰਜੀਤ ਸਿੰਘ ਨਾਲ ਜਦੋਂ ਉਹ ਨਾਈ ਤੋਂ ਵਾਲ ਕਟਵਾ ਕੇ ਤੇ ਮਸਾਜ ਕਰਵਾ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਆਰਾਮ ਮਹਿਸੂਸ ਕਰ ਰਿਹਾ ਸੀ ਪਰ ਕੁਝ ਦੇਰ ਬਾਅਦ ਹੀ ਉਸ ਨੂੰ ਸਾਹ ਲੈਣ ‘ਚ ਮੁਸ਼ਕਲ ਹੋਣ ਲੱਗੀ।

ਡਾਕਟਰਾਂ ਨੇ ਬਹੁਤ ਟੈਸਟ ਕੀਤੇ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਦਿਲ ਜਾਂ ਫੇਫੜਿਆਂ ‘ਚ ਆਈ ਕਿਸੇ ਪ੍ਰੇਸ਼ਾਨੀ ਕਰਕੇ ਉਹ ਸਾਹ ਨਹੀਂ ਲੈ ਪਾ ਰਿਹਾ ਹੈ ਪਰ ਜਾਂਚ ਦੌਰਾਨ ਪਤਾ ਲੱਗਾ ਕਿ ਗਰਦਨ ਦੀ ਮਸਾਜ ਕਰਕੇ ਫ੍ਰੇਨਿਕ ਨਸ ਨੂੰ ਨੁਕਸਾਨ ਪੁੱਜਾ ਸੀ। ਉਸ ਨਾਲ ਗਰਦਨ ਦੇ ਜੋੜਾਂ, ਆਸ-ਪਾਸ ਦੇ ਟਿਸ਼ੂ, ਮਾਸਪੇਸ਼ੀਆਂ ਤੇ ਨਸਾਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ। ਹਾਲਾਂਕਿ ਗਰਦਨ ਦੀ ਮਸਾਜ ਤੁਹਾਨੂੰ ਸਕੂਨ ਤਾਂ ਜ਼ਰੂਰ ਦਿੰਦੀ ਹੈ ਪਰ ਕਈ ਵਾਰ ਇਹ ਮਹਿੰਗੀ ਵੀ ਪੈ ਸਕਦੀ ਹੈ। ਗਰਮ ਪਾਣੀ ਨਾਲ ਨਹਾ ਕੇ ਜਾਂ ਗਰਦਨ ਨਾਲ ਜੁੜੀਆਂ ਐਕਸਰਸਾਈਜ਼ ਕਰਕੇ ਵੀ ਆਰਾਮ ਪਾ ਸਕਦੇ ਹੋ।

ਡਾ. ਸੰਦੀਪ ਗਰਗ ਮੈਡੀਸਨ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕਈ ਲੋਕ ਨਾਈ ਤੋਂ ਅਜਿਹੀ ਮਸਾਜ ਕਰਵਾਉਂਦੇ ਹਨ, ਜੋ ਖਤਰਨਾਕ ਹੁੰਦਾ ਹੈ। ਸਿਰ ‘ਚ ਦਿਮਾਗ ਤੋਂ ਲੈ ਕੇ ਰੀਡ ਦੀਆਂ ਹੱਡੀਆਂ ਤਕ ਨਸਾਂ ਹੁੰਦੀਆਂ ਹਨ। ਜੇਕਰ ਨਾਈ ਗਰਦਨ ਨੂੰ ਜੋਰ ਨਾਲ ਝਟਕਾ ਦਿੰਦਾ ਹੈ ਤਾਂ ਕਈ ਵਾਰ ਸਪਾਈਨਲ ਕੋਰਡ ਤੋਂ ਲੰਘਣ ਵਾਲੀਆਂ ਨਸਾਂ ਤੇ ਹੱਡੀਆਂ ਡੈਮੇਜ ਹੋਣ ਦਾ ਖਤਰਾ ਹੁੰਦਾ ਹੈ। ਰੀਡ ਦੀ ਹੱਡੀ 8 ਹਿੱਸਿਆਂ ‘ਚ ਬਣਦੀ ਹੈ। ਜੇਕਰ ਝਟਕੇ ਦੀ ਵਜ੍ਹਾ ਕਰਕੇ ਸੱਟ ਡੂੰਘੀ ਨਹੀਂ ਹੈ ਤਾਂ ਦਵਾਈਆਂ ਨਾਲ ਠੀਕ ਹੋਣ ਦੀ ਸੰਭਾਵਨਾ ਹੁੰਦੀ ਹੈ।

Related posts

ਤੁਸੀਂ ਵੀ ਟੀਵੀ ਦੇਖਦੇ-ਦੇਖਦੇ ਖਾਂਦੇ ਹੋ Snacks ਤਾਂ ਹੋ ਜਾਓ ਅਲਰਟ !

On Punjab

World Food Safety Day 2021 : ਵਿਸ਼ਵ ਖਾਧ ਸੁਰੱਖਿਆ ਦਿਵਸ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ

On Punjab

ਜੇ ਜਾਨ ਪਿਆਰੀ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪਉ ਪਛਤਾਉਣਾ

On Punjab