ਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਇਓਡੀਨ ਦੀ ਘਾਟ ਹੋ ਗਈ ਹੈ। ਸ਼ਾਕਾਹਾਰੀ ਪਸੰਦ ਕਰਨ ਵਾਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਇਹ ਗੱਲ ਲਿਖੀ ਹੈ। ਉਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖਾਣੇ ਵਿੱਚ ਆਇਓਡੀਨ ਯੁਕਤ ਲੂਣ ਖਾਣ ਦੀ ਵੀ ਅਪੀਲ ਕੀਤੀ।ਸੋਨਮ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ‘ਚ ਲਿਖਿਆ, “ਸਾਰੇ ਸ਼ਾਕਾਹਾਰੀ ਲੋਕਾਂ ਲਈ ਜਾਣਕਾਰੀ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਉਹੀ ਲੂਣ ਵਰਤੋ ਜਿਸ ਵਿੱਚ ਆਇਓਡੀਨ ਹੁੰਦਾ ਹੈ। ਮੈਨੂੰ ਹੁਣੇ ਪਤਾ ਲੱਗਿਆ ਕਿ ਮੈਨੂੰ ਆਇਓਡੀਨ ਦੀ ਕਮੀ ਹੋ ਗਈ ਹੈ।” ਸੋਨਮ ਨੇ ਇਹ ਵੀ ਕਿਹਾ ਕਿ ਟੇਬਲ ਲੂਣ ਆਇਓਡੀਨ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।ਇਸ ਸਮੇਂ ਸੋਨਮ ਕਪੂਰ ਆਪਣੀ ਅਗਲੀ ਫ਼ਿਲਮ ‘ਦ ਜ਼ੋਇਆ ਫੈਕਟਰ’ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਸ ਵਿੱਚ ਉਸ ਨਾਲ ਅਦਾਕਾਰ ਦਿਲਕਰ ਸਲਮਾਨ ਨਜ਼ਰ ਆਉਣਗੇ।