33.73 F
New York, US
December 13, 2024
PreetNama
ਫਿਲਮ-ਸੰਸਾਰ/Filmy

ਸੋਨਮ ਕਪੂਰ ਦੇ ਸਰੀਰ ‘ਚ ਇਸ ਤੱਤ ਦੀ ਹੋਈ ਕਮੀ, ਫੈਨਜ਼ ਨੂੰ ਦਿੱਤੀ ਇਹ ਸਲਾਹ

ਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਇਓਡੀਨ ਦੀ ਘਾਟ ਹੋ ਗਈ ਹੈ। ਸ਼ਾਕਾਹਾਰੀ ਪਸੰਦ ਕਰਨ ਵਾਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਇਹ ਗੱਲ ਲਿਖੀ ਹੈ। ਉਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖਾਣੇ ਵਿੱਚ ਆਇਓਡੀਨ ਯੁਕਤ ਲੂਣ ਖਾਣ ਦੀ ਵੀ ਅਪੀਲ ਕੀਤੀ।ਸੋਨਮ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ‘ਚ ਲਿਖਿਆ, “ਸਾਰੇ ਸ਼ਾਕਾਹਾਰੀ ਲੋਕਾਂ ਲਈ ਜਾਣਕਾਰੀ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਉਹੀ ਲੂਣ ਵਰਤੋ ਜਿਸ ਵਿੱਚ ਆਇਓਡੀਨ ਹੁੰਦਾ ਹੈ। ਮੈਨੂੰ ਹੁਣੇ ਪਤਾ ਲੱਗਿਆ ਕਿ ਮੈਨੂੰ ਆਇਓਡੀਨ ਦੀ ਕਮੀ ਹੋ ਗਈ ਹੈ।” ਸੋਨਮ ਨੇ ਇਹ ਵੀ ਕਿਹਾ ਕਿ ਟੇਬਲ ਲੂਣ ਆਇਓਡੀਨ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।ਇਸ ਸਮੇਂ ਸੋਨਮ ਕਪੂਰ ਆਪਣੀ ਅਗਲੀ ਫ਼ਿਲਮ ‘ਦ ਜ਼ੋਇਆ ਫੈਕਟਰ’ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਸ ਵਿੱਚ ਉਸ ਨਾਲ ਅਦਾਕਾਰ ਦਿਲਕਰ ਸਲਮਾਨ ਨਜ਼ਰ ਆਉਣਗੇ।

Related posts

Sunny Deol: ਸੰਨੀ ਦਿਓਲ ਘਰ ‘ਚ ਨੂੰਹ ਦ੍ਰੀਸ਼ਾ ਅਚਾਰੀਆਂ ਨੂੰ ਦੇਖ ਇੰਝ ਕਰਦੇ ਹਨ ਮਹਿਸੂਸ, The Kapil Sharma ਸ਼ੋਅ ‘ਚ ਕੀਤਾ ਖੁਲਾਸਾ

On Punjab

ਯੁਵਰਾਜ ਹੰਸ ਨੇ ਪਤਨੀ ਮਾਨਸੀ ਦੇ ਜਨਮ ਦਿਨ ਮੌਕੇ ਪਾਈ ਰੋਮਾਂਟਿਕ ਪੋਸਟ (ਦੇਖੋ ਤਸਵੀਰਾਂ)

On Punjab

Bappi Lahiri Cremated: ਪੰਜ ਤੱਤਾਂ ‘ਚ ਵਿਲੀਨ ਹੋਏ ਬੱਪੀ ਦਾ, ਅੰਤਿਮ ਵਿਦਾਈ ‘ਚ ਪਹੁੰਚੀਆਂ ਕਈ ਫਿਲਮੀ ਹਸਤੀਆਂ

On Punjab