ਨਵੀਂ ਦਿੱਲੀ : ਟਾਈਗਰ ਸ਼ਰਾਫ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਿਲਮੀ ਕਰੀਅਰ ਨੂੰ ਟਰੈਕ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਉਹ ਵੱਡੀਆਂ-ਵੱਡੀਆਂ ਫਿਲਮਾਂ ਦਾ ਹਿੱਸਾ ਬਣਿਆ ਪਰ ਬਾਕਸ ਆਫਿਸ ‘ਤੇ ਮੂੰਹ ਭਰਨੇ ਡਿੱਗਿਆ।
ਸੋਨਮ ਤੋਂ ਬਾਅਦ ਇਸ ਹਸੀਨਾ ਦੀ ਬਾਗੀ 4 ‘ਚ ਹੋਈ ਐਂਟਰੀ-ਸ਼ਰਧਾ ਕਪੂਰ ਤੇ ਦਿਸ਼ਾ ਪਟਾਨੀ ਦਾ ਫਿਲਮ ਤੋਂ ਪੱਤਾ ਸਾਫ਼ ਕਰਨ ਤੋਂ ਬਾਅਦ ਮੇਕਰਸ ਬਾਗੀ 4 ਵਿੱਚ ਦੋ ਨਵੇਂ ਤੇ ਬਿਲਕੁੱਲ ਫਰੈਸ਼ ਚਿਹਰੇ ਲੈ ਕੇ ਆਏ ਹਨ। ਪਹਿਲਾ ਸੋਨਮ ਬਾਜਵਾ ਤੇ ਦੂਜਾ ਹਰਨਾਜ਼ ਕੌਰ ਸੰਧੂ। ਮਾਨੁਸ਼ੀ ਤੋਂ ਬਾਅਦ 2021 ‘ਚ ਮਿਸ ਯੂਨੀਵਰਸ (Miss Universe) ਦਾ ਤਾਜ ਜਿੱਤਣ ਵਾਲੀ ਹਰਨਾਜ਼ ਐਕਸ਼ਨ ਥ੍ਰਿਲਰ ਫਿਲਮ ‘ਬਾਗੀ-4’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਹਰਨਾਜ਼ ਸੰਧੂ ਦੇ ਫਿਲਮ ਦਾ ਹਿੱਸਾ ਬਣਨ ਬਾਰੇ ਜਾਣਕਾਰੀ ਸ਼ੇਅਰ ਕੀਤੀ। ਉਸ ਨੇ ਦੱਸਿਆ ਕਿ ਸਾਜਿਦ ਨਾਡਿਆਡਵਾਲਾ ਨੇ ਫਿਲਮ ‘ਚ ਟਾਈਗਰ ਸ਼ਰਾਫ ਨਾਲ ਅਦਾਕਾਰਾ ਨੂੰ ਕਾਸਟ ਕੀਤਾ ਹੈ।
ਕਦੋਂ ਹੋਵੇਗੀ ਰਿਲੀਜ਼ ਬਾਗੀ 4 –ਬਾਗੀ 4 ਤੋਂ ਹੁਣ ਤੱਕ ਟਾਈਗਰ ਸ਼ਰਾਫ ਤੇ ਸੰਜੇ ਦੱਤ ਦੇ ਪੋਸਟਰ ਸਾਹਮਣੇ ਆਏ ਹਨ। ਟਾਇਲਟ ਸੀਟ ‘ਤੇ ਬੈਠੇ ਇੱਕ ਹੱਥ ‘ਚ ਸ਼ਰਾਬ ਤੇ ਦੂਜੇ ਹੱਥ ‘ਚ ਹਥਿਆਰ ਫੜਿਆ ਹੋਇਆ ਹੈ। ਟਾਈਗਰ ਸ਼ਰਾਫ ਦਾ ਖੂਨ ਨਾਲ ਭਿੱਜਾ ਪੋਸਟਰ ਕਾਫ਼ੀ ਖ਼ਤਰਨਾਕ ਹੈ। ਇਸ ਪੋਸਟਰ ‘ਤੇ ਲਿਖਿਆ ਹੈ, ‘ਇਸ ਵਾਰ ਇਹ Same ਨਹੀਂ ਹੋਣ ਵਾਲਾ’। ਟਾਈਗਰ ਸ਼ਰਾਫ ਦੀ ਇਸ ਲੁੱਕ ਨੂੰ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਪਹਿਲੀਆਂ ਤਿੰਨ ਫਿਲਮਾਂ ਦੇ ਮੁਕਾਬਲੇ ਉਸ ਦਾ ਰੋਲ ਹੋਰ ਵੀ ਖ਼ਤਰਨਾਕ ਹੋਣ ਵਾਲਾ ਹੈ।