27.43 F
New York, US
December 13, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

ਨਵੀਂ ਦਿੱਲੀ : ਟਾਈਗਰ ਸ਼ਰਾਫ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਿਲਮੀ ਕਰੀਅਰ ਨੂੰ ਟਰੈਕ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਉਹ ਵੱਡੀਆਂ-ਵੱਡੀਆਂ ਫਿਲਮਾਂ ਦਾ ਹਿੱਸਾ ਬਣਿਆ ਪਰ ਬਾਕਸ ਆਫਿਸ ‘ਤੇ ਮੂੰਹ ਭਰਨੇ ਡਿੱਗਿਆ।

ਸੋਨਮ ਤੋਂ ਬਾਅਦ ਇਸ ਹਸੀਨਾ ਦੀ ਬਾਗੀ 4 ‘ਚ ਹੋਈ ਐਂਟਰੀ –ਸ਼ਰਧਾ ਕਪੂਰ ਤੇ ਦਿਸ਼ਾ ਪਟਾਨੀ ਦਾ ਫਿਲਮ ਤੋਂ ਪੱਤਾ ਸਾਫ਼ ਕਰਨ ਤੋਂ ਬਾਅਦ ਮੇਕਰਸ ਬਾਗੀ 4 ਵਿੱਚ ਦੋ ਨਵੇਂ ਤੇ ਬਿਲਕੁੱਲ ਫਰੈਸ਼ ਚਿਹਰੇ ਲੈ ਕੇ ਆਏ ਹਨ। ਪਹਿਲਾ ਸੋਨਮ ਬਾਜਵਾ ਤੇ ਦੂਜਾ ਹਰਨਾਜ਼ ਕੌਰ ਸੰਧੂ। ਮਾਨੁਸ਼ੀ ਤੋਂ ਬਾਅਦ 2021 ‘ਚ ਮਿਸ ਯੂਨੀਵਰਸ (Miss Universe) ਦਾ ਤਾਜ ਜਿੱਤਣ ਵਾਲੀ ਹਰਨਾਜ਼ ਐਕਸ਼ਨ ਥ੍ਰਿਲਰ ਫਿਲਮ ‘ਬਾਗੀ-4’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।

ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਹਰਨਾਜ਼ ਸੰਧੂ ਦੇ ਫਿਲਮ ਦਾ ਹਿੱਸਾ ਬਣਨ ਬਾਰੇ ਜਾਣਕਾਰੀ ਸ਼ੇਅਰ ਕੀਤੀ। ਉਸ ਨੇ ਦੱਸਿਆ ਕਿ ਸਾਜਿਦ ਨਾਡਿਆਡਵਾਲਾ ਨੇ ਫਿਲਮ ‘ਚ ਟਾਈਗਰ ਸ਼ਰਾਫ ਨਾਲ ਅਦਾਕਾਰਾ ਨੂੰ ਕਾਸਟ ਕੀਤਾ ਹੈ।

ਕਦੋਂ ਹੋਵੇਗੀ ਰਿਲੀਜ਼ ਬਾਗੀ 4-ਬਾਗੀ 4 ਤੋਂ ਹੁਣ ਤੱਕ ਟਾਈਗਰ ਸ਼ਰਾਫ ਤੇ ਸੰਜੇ ਦੱਤ ਦੇ ਪੋਸਟਰ ਸਾਹਮਣੇ ਆਏ ਹਨ। ਟਾਇਲਟ ਸੀਟ ‘ਤੇ ਬੈਠੇ ਇੱਕ ਹੱਥ ‘ਚ ਸ਼ਰਾਬ ਤੇ ਦੂਜੇ ਹੱਥ ‘ਚ ਹਥਿਆਰ ਫੜਿਆ ਹੋਇਆ ਹੈ। ਟਾਈਗਰ ਸ਼ਰਾਫ ਦਾ ਖੂਨ ਨਾਲ ਭਿੱਜਾ ਪੋਸਟਰ ਕਾਫ਼ੀ ਖ਼ਤਰਨਾਕ ਹੈ। ਇਸ ਪੋਸਟਰ ‘ਤੇ ਲਿਖਿਆ ਹੈ, ‘ਇਸ ਵਾਰ ਇਹ Same ਨਹੀਂ ਹੋਣ ਵਾਲਾ’। ਟਾਈਗਰ ਸ਼ਰਾਫ ਦੀ ਇਸ ਲੁੱਕ ਨੂੰ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਪਹਿਲੀਆਂ ਤਿੰਨ ਫਿਲਮਾਂ ਦੇ ਮੁਕਾਬਲੇ ਉਸ ਦਾ ਰੋਲ ਹੋਰ ਵੀ ਖ਼ਤਰਨਾਕ ਹੋਣ ਵਾਲਾ ਹੈ।ਇਸ ਦੇ ਨਾਲ ਹੀ ਲੰਮੇ ਵਾਲਾਂ ਵਾਲੇ ਸੰਜੇ ਦੱਤ ਦੇ ਹੱਥ ‘ਚ ਲੜਕੀ ਦੀ ਲਾਸ਼ ਹੈ ਤੇ ਉਸ ਦੇ ਚਿਹਰੇ ‘ਤੇ ਦਰਦ ਸਾਫ ਨਜ਼ਰ ਆ ਰਿਹਾ ਹੈ। ਉਸ ਦੇ ਪੋਸਟਰ ‘ਤੇ ਕੈਪਸ਼ਨ ਲਿਖਿਆ ਹੈ, ‘ਹਰ ਆਸ਼ਕ ਇਕ ਵਿਲਨ ਹੈ’। ਦੋਵੇਂ ਹੀ ਪੋਸਟਰ ਬਹੁਤ ਵਧੀਆ ਹਨ।ਬਿਲਕੁਲ ਨਵੇਂ ਜੋੜਿਆ ਨਾਲ ਨਿਰਦੇਸ਼ਕ ਏ. ਹਰਸ਼ਾ ਆਪਣੇ ਦਰਸ਼ਕਾਂ ਨੂੰ ਬਾਗੀ 4 ਵਿੱਚ ਨਵਾਂ ਕੀ ਦਿਖਾਉਣਗੇ, ਇਹ ਖੁਲਾਸਾ 5 ਸਤੰਬਰ 2025 ਨੂੰ ਸਿਨੇਮਾਘਰਾਂ ਵਿੱਚ ਹੋਵੇਗਾ।

Related posts

ਸੁਸ਼ਾਂਤ ਸਿੰਘ ਰਾਜਪੂਤ ਦੇ ਵਕੀਲ ਵਿਕਾਸ ਸਿੰਘ ਨੇ ਕੀਤਾ ਆਰੀਅਨ ਖ਼ਾਨ ਦਾ ਸਮਰਥਨ, ਕਿਹਾ- ‘ਜਦ ਉਸ ਦੇ ਕੋਲ ਕੁਝ ਮਿਲਿਆ ਹੀ ਨਹੀਂ…’

On Punjab

ਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲ

On Punjab

Sidhu Moosewla Birthday : ਅੱਜ 29 ਸਾਲ ਦੇ ਹੋ ਜਾਂਦੇ ਗਾਇਕ ਸਿੱਧੂ ਮੂਸੇਵਾਲਾ, ਜਨਮਦਿਨ ‘ਤੇ ਉਨ੍ਹਾਂ ਦੇ ਪੰਜ ਸਭ ਤੋਂ ਮਸ਼ਹੂਰ ਗੀਤ ਗੁਣਗੁਣਾਓ

On Punjab