39.96 F
New York, US
December 12, 2024
PreetNama
ਫਿਲਮ-ਸੰਸਾਰ/Filmy

ਸੋਨਮ ਬਾਜਵਾ ਨੇ ਆਪਣੇ ਦਾਦਾ ਜੀ ਬਾਰੇ ਕਹੀ ਵੱਡੀ ਗੱਲ, ਜੇ ਅੱਜ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ ‘ਤੇ ਬੈਠਦੇ

ਸੋਨਮ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅੱਜ ਉਸ ਦੇ ਦਾਦਾ ਜੀ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ ‘ਤੇ ਬੈਠਦੇ। ਸੋਨਮ ਨੇ ਦੱਸਿਆ ਕਿ ਉਸ ਦਾ ਪਿਛੋਕੜ ਵੀ ਕਿਸਾਨੀ ਹੈ।
ਉਨ੍ਹਾਂ ਕਿਹਾ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਸੋਨਮ ਬਾਜਵਾ ਨੇ ਇਹ ਵੀ ਕਿਹਾ ਕਿ ਮੈਨੂੰ ਪੰਜਾਬੀ ਕਲਾਕਾਰਾਂ ‘ਤੇ ਮਾਣ ਹੈ ਕਿ ਇਸ ਘੜੀ ‘ਤੇ ਸਾਰੇ ਇਕੱਠੇ ਖੜ੍ਹੇ ਹਨ। ਸੋਨਮ ਬਾਜਵਾ ਜਲਦ ਹੀ ਟੀਵੀ ‘ਤੇ ਇਕ ਟੋਕ ਸ਼ੋਅ ਲੈ ਕੇ ਆਉਣ ਵਾਲੀ ਹੈ।
ਇਸ ‘ਚ ਕਲਾਕਾਰਾਂ ਨਾਲ ਗੱਲਬਾਤ ਕਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਗੱਲਾਂ ਨੂੰ ਦਰਸ਼ਕਾਂ ਸਾਮਣੇ ਲੈ ਕੇ ਆਏਗੀ। ਸੋਨਮ ਬਾਜਵਾ ਫਰਵਰੀ ‘ਚ ਫਿਲਮ ਪੁਆੜਾ ਰਿਲੀਜ਼ ਕਰੇਗੀ। ਨਾਲ ਅਗਲੀ ਫਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ ਜੋ ਅਗਲੇ ਸਾਲ ਰਿਲੀਜ਼ ਹੋਏਗੀ।

Related posts

ਅਮਿਤਾਭ ਬੱਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

On Punjab

‘ਸ਼ਾਹਰੁਖ ਹੋ ਗਿਆ ਬੇਗਾਨਾ ਸਨਮ’, ਜਾਮਿਆ ਵਿਦਿਆਰਥੀਆਂ ਦਾ ਵਿਰੋਧ

On Punjab

On Punjab