ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਧੋਖਾਧੜੀ ਦੇ ਮਾਮਲੇ ਵਿੱਚ ਘਿਰ ਗਈ ਹੈ।
ਦਿੱਲੀ ਦੇ ਇੱਕ ਇਵੈਂਟ ਆਰਗੇਨਾਈਜ਼ਰ ਨੇ ਪਿਛਲੇ ਸਾਲ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਧੋਖਾਧੜੀ ਦੇ ਮਾਮਲੇ ਵਿੱਚ ਘਿਰ ਗਈ ਹੈ।
ਦਿੱਲੀ ਦੇ ਇੱਕ ਇਵੈਂਟ ਆਰਗੇਨਾਈਜ਼ਰ ਨੇ ਪਿਛਲੇ ਸਾਲ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।
ਇਸੇ ਸ਼ਿਕਾਇਤ ਸਬੰਧੀ ਸੋਨਾਕਸ਼ੀ ਦੇ ਬਿਆਨ ਰਿਕਾਰਡ ਕਰਨ ਲਈ ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਵੀਰਵਾਰ ਨੂੰ ਮੁੰਬਈ ਸਥਿਤ ਸੋਨੀਕਸ਼ੀ ਦੇ ਘਰ ਪਹੁੰਚੀ।
ਕਥਿਤ ਤੌਰ ‘ਤੇ ਇਸ ਸ਼ੋਅ ਲਈ ਬੁਕਿੰਗ ਅਮਾਊਂਟ ਵਜੋਂ ਸੋਨਾਕਸ਼ੀ ਨੂੰ 32 ਲੱਖ ਰੁਪਏ ਦਿੱਤੇ ਗਏ ਸੀ।
ਸੋਨਾਕਸ਼ੀ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ, ਪਰ ਉਸ ਦੇ ਬੁਲਾਰੇ ਨੇ ਮੁੰਬਈ ਦੇ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਇਹ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ।