62.42 F
New York, US
April 23, 2025
PreetNama
ਫਿਲਮ-ਸੰਸਾਰ/Filmy

ਸੋਨੂੰ ਸੂਦ ਦੇ ਘਰ ’ਚ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ, ਕਿੰਨਾ ਕਮਾਉਂਦੇ ਹਨ ਤੇ ਕਿੱਥੋਂ ਆਉਂਦਾ ਹੈ ਚੈਰਿਟੀ ਦਾ ਪੈਸਾ

ਸੋਨੂੰ ਸੂਦ ਆਪਣੇ ਫੈਨਜ਼ ਦੇ ਦਿਲਾਂ ’ਚ ਇਕ ਲੰਬੇ ਸਮੇਂ ਤੋਂ ਰਾਜ ਕਰ ਰਹੇ ਹਨ। ਸੋਨੂੰ ਆਪਣੇ ਐਕਟਿੰਗ ਨਾਲ ਜ਼ਿਆਦਾ ਇਨ੍ਹਾਂ ਦਿਨਾਂ ’ਚ ਲੋਕਾਂ ਦੀ ਸੇਵਾ ਲਈ ਜਾਣੇ ਜਾ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਕਾਲ ਦੀ ਐਮਰਜੈਂਸੀ ਦੌਰਾਨ ਸੋਨੂੰ ਹਰ ਕਿਸੇ ਲਈ ਇਕ ਮਸੀਹਾ ਦੇ ਰੂਪ ’ਚ ਸਾਹਮਣੇ ਆਏ ਹਨ ਪਰ ਹੁਣ ਖ਼ਬਰ ਆ ਰਹੀ ਹੈ ਕਿ ਸੋਨੂੰ ਸੂਦ ਦੇ ਘਰ ’ਚ ਇਨਕਮ ਟੈਕਸ ਵਿਭਾਗ ਨੇ ਸਰਵੇ ਕੀਤਾ ਹੈ।

ਦੱਸਣਯੋਗ ਹੈ ਕਿ ਸੋਨੂੰ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਦਮ ’ਤੇ ਐਕਟਿੰਗ ’ਚ ਨਾਂ ਕਮਾਇਆ ਹੈ। ਅਜਿਹੇ ਐਕਟਰ ਨੇ ਹਿੰਦੀ, ਤੇਲਗੂ, ਤਮਿਲ, ਕੰਨੜ ਤੇ ਪੰਜਾਬੀ ਫਿਲਮਾਂ ’ਚ ਬਹਿਤਰੀਨ ਕੰਮ ਕੀਤਾ ਹੈ। ਆਓ ਜਾਣਦੇ ਹਾਂ ਐਕਟਰ ਦੀ ਨੈਟ ਵਰਥ ਕੀ ਹੈ ਤੇ ਉਹ ਕਿਸ ਤਰ੍ਹਾਂ ਜ਼ਿੰਦਗੀ ਜਿਊਂਦੇ ਹਨ ਤੇ ਉਹ ਕੀ ਸ਼ੌਕ ਰੱਖਦੇ ਹਨ।

ਜਾਣੋ ਸੋਨੂੰ ਦੀ Netbirth

caknowledge.com ਦੇ ਅਨੁਸਾਰ ਸੋਨੂੰ ਸੂਦ ਦੀ ਨੈੱਟ ਬਰਥ 130 ਕਰੋੜ ਦੇ ਆਸ-ਪਾਸ ਹੈ। ਅਦਾਕਾਰ ਪਿਛਲੇ 2 ਦਹਾਕਿਆਂ ਤੋਂ ਬਾਲੀਵੁੱਡ ਦੀਆਂ ਫਿਲਮਾਂ ’ਚ ਆਪਣੀ ਅਦਾਕਾਰੀ ਦਿਖਾ ਰਹੇ ਹਨ। ਐਕਟਿੰਗ ਦੇ ਦਮ ’ਤੇ ਸੋਨੂੰ ਦੀ Fan following ਕਾਫੀ ਜ਼ਿਆਦਾ ਹੈ। Brand endorsement ਉਨ੍ਹਾਂ ਦੀ ਆਮਦਨ ਦਾ ਇਕ ਮੁੱਖ ਸਰੋਤ ਹੈ।

ਸੋਨੂੰ ਸੂਦ ਨੇ ਸਲਮਾਨ ਖਾਨ ਦੇ ਨਾਲ ‘ਦਬੰਗ’ ਫਿਲਮ ’ਚ ਕੰਮ ਕੀਤਾ ਹੈ। ਉੱਥਏ ਹੀ ਸ਼ਾਹਰੁਖ ਖ਼ਾਨ ਦੇ ਨਾਲ ‘Happy New Year’ ’ਚ ਕੰਮ ਕੀਤਾ ਹੈ। ਅਦਾਕਾਰ ਆਪਣੇ ਬੱਚਿਆਂ ਤੇ ਪਤਨੀ ਦੇ ਨਾਲ ਮੁੰਬਈ ’ਚ ਰਹਿੰਦੇ ਹਨ। ਸੋਨੂੰ ਦੀ ਪਤਨੀ ਦਾ ਨਾਂ ਸੋਨਾਲੀ ਸੂਦ ਹੈ। ਸੋਨਾਲੀ ਨਾਲ ਸੋਨੂੰ ਦੀ ਮੁਲਾਕਾਤ ਨਾਗਪੁਰ ’ਚ ਪੜ੍ਹਾਈ ਦੌਰਾਨ ਹੋਈ ਸੀ। ਜਿੱਥੇ ਦੋਵਾਂ ਨੂੰ ਪਿਆਰ ਹੋ ਗਿਆ ਤੇ ਇਸ ਜੋੜੀ ਨੇ 1996 ’ਚ ਵਿਆਹ ਕਰ ਲਿਆ।

Related posts

‘ਗਦਰ 2’ ਦੀ ਬੰਪਰ ਓਪਨਿੰਗ, ਸੰਨੀ ਦਿਓਲ ਦੀ ਫਿਲਮ ਨੇ ਪਹਿਲੇ ਦਿਨ ਛਾਪੇ ਇੰਨੇ ਕਰੋੜ

On Punjab

ਬਿੱਗ ਬੌਸ ਦੇ ਫੈਨਜ਼ ਲਈ ਵੱਡੀ ਖਬਰ, ਸਲਮਾਨ ਦਾ ਸ਼ੋਅ ਹੋਵੇਗਾ ਇੱਕ ਮਹੀਨੇ ਲਈ Extend

On Punjab

ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਦੇਹਾਂਤ

On Punjab