ਲੌਕਡਾਊਨ ਦੌਰਾਨ ਵੱਖ ਵੱਖ ਸੂਬਿਆਂ ‘ਚ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਵਾਲੇ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਇਕ ਕਿਤਾਬ ਲਿਖਣ ਜਾ ਰਹੇ ਹਨ। ਇਸ ਕਿਤਾਬ ਦੇ ਵਿੱਚ ਸੋਨੂੰ ਸੂਦ ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਨਾਲ-ਨਾਲ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੇ ਆਪਣੇ ਤਜਰਬੇ ਨੂੰ ਵਿਸਥਾਰ ਨਾਲ ਲਿਖਣਗੇ।
ਸੋਨੂੰ ਸੂਦ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, ਕਿ ਉਹ ਆਪਣੀ ਇਸ ਕਿਤਾਬ ਵਿੱਚ ਆਪਣੇ ਪੰਜਾਬ ਤੋਂ ਮੁੰਬਈ ਤੱਕ ਦੇ ਸਫ਼ਰ ਬਾਰੇ ਲਿਖਣਗੇ। ਇਸ ਦੌਰਾਨ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ, ਕਿਹੜੇ-ਕਿਹੜੇ ਲੋਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਤੇ ਐਕਟਰ ਬਣਨ ਲਈ ਉਨ੍ਹਾਂ ਨੂੰ ਕਿਨ੍ਹਾ ਸੰਘਰਸ਼ ਕਰਨਾ ਪਿਆ। ਤੇ ਨਾਲ ਹੀ ਸਾਊਥ ਫ਼ਿਲਮਾਂ ‘ਚ ਕੰਮ ਮਿਲਣ ਬਾਰੇ ਵੀ ਸੋਨੂੰ ਸੂਦ ਆਪਣੀ ਇਸ ਕਿਤਾਬ ਵਿੱਚ ਲਿਖਣਗੇ।
ਇਸ ਤੋਂ ਇਲਾਵਾ ਕੋਰੋਨਾ ਦੀ ਮਹਾਂਮਾਰੀ ਦੇ ਸੰਕਟ ਵਿੱਚ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜ ਸੋਨੂੰ ਸੂਦ ਨੇ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਪਰ ਸੋਨੂੰ ਸੂਦ ਨੂੰ ਇਸ ਦੌਰਾਨ ਕਈ ਪ੍ਰੇਸ਼ਾਨੀਆਂ ਤੋਂ ਵੀ ਗੁਜ਼ਰਨਾ ਪਿਆ। ਜਿਸ ਦੇ ਬਾਰੇ ਵੀ ਸੋਨੂੰ ਸੂਦ ਆਪਣੀ ਕਿਤਾਬ ਵਿੱਚ ਜ਼ਿਕਰ ਕਰਨਗੇ।
ਫਿਲਹਾਲ ਇਸ ਕਿਤਾਬ ਦਾ ਨਾਮ ਤੇ ਇਸ ਨੂੰ ਪਬਲੀਸ਼ ਕਰਨ ਦੀ ਤਰੀਕ ਸਾਹਮਣੇ ਨਹੀਂ ਆਈ ਹੈ, ਪਰ ਇਸੀ ਸਾਲ ਅਕਤੂਬਰ ਦੇ ਮਹੀਨੇ ਵਿੱਚ ਸੋਨੂੰ ਸੂਦ ਦੀ ਇਸ ਕਿਤਾਬ ਦੇ ਪਬਲੀਸ਼ ਹੋਣ ਦੀ ਉਮੀਦ ਹੈ।