ਨਵੀਂ ਦਿੱਲੀ-ਜਿਊਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਕੀਤੀ ਭਾਰੀ ਖਰੀਦਦਾਰੀ ਕਰਕੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 910 ਰੁਪਏ ਦੀ ਤੇਜ਼ੀ ਨਾਲ 83,750 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਦੇ ਰਿਕਾਰਡ ਸਿਖਰਲੇ ਪੱਧਰ ਨੂੰ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ 99.9 ਫੀਸਦ ਸ਼ੁੱਧਤਾ ਵਾਲੀ ਕੀਮਤੀ ਧਾਤ 82,840 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਪੀਲੀ ਧਾਤ 1 ਜਨਵਰੀ ਨੂੰ 79,390 ਰੁਪਏ ਪ੍ਰਤੀ 10 ਗ੍ਰਾਮ ਤੋਂ 4,360 ਰੁਪਏ ਜਾਂ 5.5 ਫੀਸਦੀ ਵਧ ਕੇ 83,750 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ ਸੀ।