ਸੋਨੇ ਦੇ ਭਾਅ Gold rate ‘ਚ ਲਗਾਤਾਰ ਆ ਰਹੀ ਤੇਜ਼ੀ ਤੋਂ ਬਾਅਦ ਲੋਕਾਂ ਦੇ ਜ਼ਹਿਨ ‘ਚ ਸਵਾਲ ਹੈ ਕਿ ਕੀ ਹੁਣ ਕੀਮਤਾਂ ‘ਚ ਗਿਰਾਵਟ ਆਵੇਗੀ? ਪਿਛਲੇ ਦਿਨੀਂ ਸੋਨੇ ਦਾ ਰੇਟ 56 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਗਿਆ ਸੀ ਪਰ ਹੁਣ ਕੀਮਤਾਂ ‘ਚ ਕੁਝ ਗਿਰਾਵਟ ਆਈ ਹੈ।
ਪਿਛਲੇ ਹਫ਼ਤੇ ਤੋਂ ਸੋਨੇ ਦੀ ਕੀਮਤ ‘ਚ ਗਿਰਾਵਟ ਦੇਖੀ ਗਈ ਹੈ। ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅਗਸਤ ਦੇ ਅੰਤ ਤਕ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਜਾਵੇਗੀ ਪਰ ਇਸ ਹਫ਼ਤੇ ਸੋਨੇ ਦੀ ਕੀਮਤ ‘ਚ ਆਈ ਗਿਰਾਵਟ ਨਾਲ ਇਹ ਸੰਭਾਵਨਾ ਸੱਚ ਹੁੰਦੀ ਨਹੀਂ ਜਾਪ ਰਹੀ।
ਇਸ ਹਫ਼ਤੇ ਸੋਨੇ ਦੀ ਕੀਮਤ 22 ਕੈਰੇਟ ਲਈ 51,150 ਰੁਪਏ ਪ੍ਰਤੀ ਦਸ ਗ੍ਰਾਮ ਤੇ ਬਣੀ ਹੋਈ ਹੈ। ਪਹਿਲਾਂ ਇਹ ਕੀਮਤ 56,000 ਰੁਪਏ ਤਕ ਪਹੁੰਚ ਗਈ ਸੀ। ਫਿਲਹਾਲ ਵੀ ਕੀਮਤ 50,000 ਤੋਂ ਜ਼ਿਆਦਾ ਹੈ ਜੋ ਆਮ ਲੋਕਾਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।