delhi odd even scheme 2019 ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ ਮਹੀਨੇ ਓਡ-ਈਵਨਜ਼ ਨਿਯਮਾਂ ਦਾ ਐਲਾਨ ਕੀਤਾ ਸੀ। ਓਡ-ਈਵਨ ਨਿਯਮ 4-15 ਨਵੰਬਰ ਦੇ ਵਿਚਕਾਰ ਦਿੱਲੀ ਵਿੱਚ ਲਾਗੂ ਹੋਵੇਗਾ। ਇਸਦੇ ਲਈ ਦਿੱਲੀ ਸਰਕਾਰ ਨੇ ਲਗਭਗ ਪੂਰੀ ਤਿਆਰੀ ਕਰ ਲਈ ਹੈ। ਇਸ ਨਿਯਮ ਦੇ ਅਨੁਸਾਰ ਮਹੀਨੇ ਦੀ ਓਡ ਅੰਕਾਂ ਵਾਲੀ ਤਰੀਕ ਵਾਲੇ ਦਿਨ ਸਿਰਫ਼ ਓਡ ਨੰਬਰ ਨਾਲ ਖ਼ਤਮ ਹੋਣ ਵਾਲੇ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਹੀ ਦਿੱਲੀ ਦੀਆਂ ਸੜਕਾਂ ‘ਤੇ ਚੱਲਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਵੀ ਈਵਨ ਅੰਕ ਦੀ ਮਿਤੀ ਨੂੰ ਇਜਾਜ਼ਤ ਦਿੱਤੀ ਜਾਵੇਗੀ।
ਓਡ-ਈਵਨ ਨਿਯਮ
ਦਿੱਲੀ ਸਰਕਾਰ ਦਾ ਇਹ ਓਡ-ਈਵਨ ਨਿਯਮ 4 ਨਵੰਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਚੱਲੇਗਾ। ਸਿਰਫ਼ ਐਤਵਾਰ ਨੂੰ ਛੱਡਕੇ ਇਹ ਨਿਯਮ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਕੀਤਾ ਗਿਆ ਹੈ। 2016 ਤੋਂ ਸ਼ੁਰੂ ਹੋਣ ਵਾਲੀ ਇਸ ਸਕੀਮ ਨੂੰ ਤੀਜੀ ਵਾਰ ਦਿੱਲੀ ‘ਚ ਕੀਤਾ ਰਿਹਾ ਹੈ।ਓਡ-ਈਵਨ ਜ਼ੁਰਮਾਨਾ
4 ਤੋਂ 15 ਨਵੰਬਰ ਦੇ ਵਿੱਚ ਸ਼ੁਰੂ ਹੋ ਰਹੀ ਓਡ-ਈਵਨ ਨੰਬਰ ਸਕੀਮ ਲਈ 2 ਪਹੀਆ ਵਾਹਨਾਂ ਨੂੰ ਵਿੱਚ ਨਹੀਂ ਗਿਣਿਆ ਜਾਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨਾ 2,000 ਰੁਪਏ ਵਧਾ ਕੇ 4,000 ਰੁਪਏ ਕਰ ਦਿੱਤਾ ਹੈ।