29.55 F
New York, US
December 13, 2024
PreetNama
ਫਿਲਮ-ਸੰਸਾਰ/Filmy

ਸੋਸ਼ਲ ਮੀਡਿਆ ‘ਤੇ ਛਾਇਆ ਅਨੁਸ਼ਕਾ ਅਤੇ ਸ਼ਾਹਰੁਖ ਦਾ ਖੂਬਸੂਰਤ ਲੁੱਕ,ਦੇਖੋ ਤਸਵੀਰਾਂ

Anushka Sharma Shahrukh Khan: ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਜਦੋਂ ਵੀ ਸਟੇਜ ‘ਤੇ ਜਾਂਦੇ ਹਨ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਇੰਨੇ ਦਿਨੀ ਸ਼ਾਹਰੁਖ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀਆਂ ਹਨ। ਹਾਲ ਹੀ ਵਿੱਚ ਉਹਨਾਂ ਦੀਆ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਮਿਜਵਾਨ ਫੈਸ਼ਨ ਸ਼ੋਅ ਦੀਆ ਹਨ। ਇਹਨਾ ਤਸਵੀਰਾਂ ਨੂੰ ਮਨੀਸ਼ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਦਰਸ਼ਕਾਂ ਵਲੋਂ ਇੰਨਾ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਨਾ ਤਸਵੀਰਾਂ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਪੋਸਟ ਕੀਤਾ ਸੀ ਜੋ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਨੁਸ਼ਕਾ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਆਪਣੇ ਪਤੀ ਅਤੇ ਭਾਰਤ ਦੇ ਕ੍ਰਿਕਟ ਟੀਮ ਦੇ ਕਪਤਾਨ ਕੋਹਲੀ ਨੂੰ ਚਿੜਾਉਂਦੀ ਨਜ਼ਰ ਆ ਰਹੀ ਹੈ।ਵੀਡੀਓ ਵਿੱਚ ਅਨੁਸ਼ਕਾ ਵਿਰਾਟ ਕੋਹਲੀ ਨੂੰ ਆਵਾਜ਼ ਮਾਰਦੀ ਹੈ ਅਤੇ ਕਹਿੰਦੀ ਹੈ ਕੋਹਲੀ ਕੋਹਲੀ, ਇਹ ਕੋਹਲੀ ਚੌਕਾ ਮਾਰ ਨਾ,ਕੀ ਕਰ ਰਿਹਾ ਹੈ ? ਫਿਰ ਵਿਰਾਟ ਅਨੁਸ਼ਕਾ ਵੱਲ ਗੁੱਸੇ ਨਾਲ ਦੇਖਦੇ ਹਨ ਅਤੇ ਬਿਨਾਂ ਕੁਝ ਬੋਲੇ ਸ਼ਾਂਤ ਹੋ ਜਾਂਦੇ ਹਨ। ਦੋਨਾਂ ਦਾ ਇਹ ਮਜ਼ੇਦਾਰ ਵੀਡੀਓ ਫੈਨਜ਼ ਵਿੱਚ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਇਸ ਤੋਂ ਇਲਾਵਾ ਗੱਲ ਕਰੀਏ ਸ਼ਾਹਰੁਖ ਖਾਨ ਦੀ ਤਾ ‘ਕੋਰੋਨਾ’ ਦੀ ਮਾਰ ਝੱਲ ਰਹੇ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਸਰਕਾਰ ਦੀ ਮਦਦ ਕਰਨ ਲਈ 25 ਹਜ਼ਾਰ PPE ਕਿੱਟ ਦਿੱਤੀ ਹੈ। ਅਭਿਨੇਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਤਾਂ ਸ਼ਾਹਰੁਖ ਖਾਨ ਨੇ ਵੀ ਜਵਾਬ ਦਿੰਦੇ ਹੋਏ ਧੰਨਵਾਦ ਕੀਤਾ। ਰਾਜੇਸ ਟੋਪੇ ਨੇ ਟਵੀਟ ਕੀਤਾ, ”25 ਹਜ਼ਾਰ PPE ਕਿੱਟ ਦੇ ਯੋਗਦਾਨ ਲਈ ਬਹੁਤ ਧੰਨਵਾਦ ਸ਼ਾਹਰੁਖ ਖਾਨ। ਇਹ ਕੋਵਿਡ 19 ਖਿਲਾਫ ਸਾਡੀ ਲੜਾਈ ਵਿਚ ਸਹਾਇਤਾ ਕਰੇਗੀ ਅਤੇ ਇਸ ਨਾਲ ਡਾਕਟਰਾਂ ਦੀ ਸੁਰੱਖਿਆ ਕਰਨ ਵਿਚ ਵੀ ਕਾਫੀ ਆਸਾਨੀ ਹੋਵੇਗੀ।”

Related posts

ਗਿੱਪੀ ਗਰੇਵਾਲ ਤੋਂ ਲੈ ਕੇ ਗੁਰਦਾਸ ਮਾਨ ਤਕ ਨੇ ਉਠਾਈ ਖੇਤੀ ਬਿੱਲਾਂ ਖਿਲਾਫ ਆਵਾਜ਼, ਬਾਵਾ ਦੀ ਸੰਨੀ ਦਿਓਲ ਨੂੰ ਅਪੀਲ

On Punjab

ਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸ

On Punjab

ਸਿੰਗਰ ਰਾਏ ਜੁਝਾਰ ਗੀਤ ‘ਵੈਲੀਆਂ ਦੀ ਢਾਣੀ’ ਨਾਲ ਪਾਉਣਗੇ ਇੰਡਸਟਰੀ ‘ਚ ਧਮਾਲਾਂ

On Punjab