ਨਵੀਂ ਦਿੱਲੀ: ਨੈੱਟਫਲਿਕਸ ਇੰਡੀਆ ‘ਤੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਕ੍ਰੇਜ਼ ਰਹਿੰਦਾ ਹੈ ਪਰ ਹਾਲ ਹੀ ‘ਚ ਸ਼ਿਵਸੇਨਾ ਨੇਤਾ ਰਮੇਸ਼ ਸੋਲੰਕੀ ਨੇ ਨੈਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੈਟਫਲਿਕਸ ਇੰਡੀਆ ਖਿਲਾਫ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਸ ਗੱਲ ਦੀ ਜਾਣਕਾਰੀ ਖੁਦ ਰਮੇਸ਼ ਸੋਲੰਕੀ ਨੇ ਟਵੀਟ ਕਰ ਕੇ ਦਿੱਤੀ। ਰਮੇਸ਼ ਸੋਲੰਕੀ ਨੇ ਆਪਣੇ ਟਵੀਟ ‘ਚ ਨੈਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਹਿੰਦੂ ਕੋਈ ਡੋਰਮੈਟ ਨਹੀਂ ਹੈ। ਨੈਟਫਲਿਕਸ ਇੰਡੀਆ ਨੂੰ ਲੈ ਕੇ ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।ਨੈਟਫਲਿਕਸ ਇੰਡੀਆ ‘ਤੇ ਰਮੇਸ਼ ਨੇ ਹਿੰਦੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ। ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਜਿਸ ‘ਚ ਉਨ੍ਹਾਂ ਨੇ ਨੈਟਫਲਿਕਸ ਇੰਡੀਆ ਖਿਲਾਫ ਦਰਜ ਕਰਵਾਈ ਸ਼ਿਕਾਇਤ ਬਾਰੇ ਜਾਣਕਾਰੀ ਦਿੱਤੀ। ਇਸ ‘ਚ ਉਨ੍ਹਾਂ ਨੇ ਲਿਖਿਆ, “ਹਿੰਦੂਆਂ ਦਾ ਅਪਮਾਨ ਕਰਨ ਦੇ ਲਈ ਨੈਟਫਲਿਕਸ ਇੰਡੀਆ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।’’