72.05 F
New York, US
May 8, 2025
PreetNama
ਫਿਲਮ-ਸੰਸਾਰ/Filmy

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲਤਾ ਦੇ ਦੇਹਾਂਤ ਦੀ ਖਬਰ, ਪਰਿਵਾਰ ਦਾ ਸਾਹਮਣੇ ਆਇਆ ਇਹ ਬਿਆਨ

Lata no more family says she is fine: ਭਾਰਤ ਦੀ ਸਵਰ ਕੋਕਿਲਾ ਅਤੇ ਭਾਰਤ ਰਤਨ ਨਾਲ ਸਨਮਾਨਤ ਹੋਈ ਭਾਰਤ ਦੀ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਕਿਹਾ ਕਿ ਉਹ ਬਿਲਕੁਲ ਤੰਦਰੁਸਤ ਹੈ। ਪਰ ਸੋਸ਼ਲ ਮੀਡੀਆ ‘ਤੇ ਉਸ ਦੀ ਮੌਤ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਦੋਂ ਕਿ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਵਾਲਿਆ ਨੇ ਗੱਲਬਾਤ ਦੋਰਾਨ ਦੱਸਿਆ ਕਿ ਕਈ ਤਰ੍ਹਾ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਲਤਾ ਜੀ ਤਬੀਅਤ ਵਿੱਚ ਹੁਣ ਠੀਕ ਹੋ ਰਹੀ ਹੈ

ਡਾਕਟਰ ਉਹਨਾਂ ਦੀ ਦੇਖਭਾਲ ਕਰ ਰਹੇ ਹਨ।”ਪਰਿਵਾਰਕ ਮੈਂਬਰਾਂ ਨੇ ਕਿਹਾ, “ਕੋਈ ਵੀ ਪਰਿਵਾਰ ਜਲਦੀ ਬਿਮਾਰੀ ਵਿੱਚ ਆਪਣੇ ਪਰਿਵਾਰ ਨੂੰ ਹਸਪਤਾਲ ਤੋਂ ਘਰ ਨਹੀਂ ਲੈ ਜਾਂਦਾ, ਕਿਉਂਕਿ ਵਧੀਆ ਇਲਾਜ ਹਸਪਤਾਲ ਵਿੱਚ ਹੀ ਹੋਵੇਗਾ। ਸਾਡੀ ਕੋਸ਼ਿਸ਼ ਹੈ ਕਿ ਲਤਾ ਜੀ ਜਲਦੀ ਠੀਕ ਹੋ ਜਾਣ ਅਤੇ ਘਰ ਚਲੇ ਜਾਣ ਅਤੇ ਮੀਡੀਆ ਨੂੰ ਬੇਨਤੀ ਹੈ ਕਿ ਲਤਾ ਜੀ ਦਾ ਸਤਿਕਾਰ ਕਰਨ ਅਫਵਾਹਾਂ ਨਾ ਫੈਲਾੳਣ। ਇੰਨਾ ਹੀ ਨਹੀਂ, ਲਤਾ ਮੰਗੇਸ਼ਕਰ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਬਿਆਨ ਵੀ ਜਾਰੀ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਲਤਾ ਦੀ ਸਥਿਤੀ ਸਥਿਰ ਬਣੀ ਹੋਈ ਹੈ,ਅਤੇ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਨਿਰਦੇਸ਼ਕ ਮਧੁਰ ਭੰਡਾਕਰ ਨੇ ਵੀ ਲਤਾ ਮੰਗੇਸ਼ਕਰ ਦੀ ਸਥਿਤੀ ਨੂੰ ਸਥਿਰ ਦੱਸਦਿਆਂ ਅਫਵਾਹਾਂ ਨਾ ਫੈਲਾਉਣ ਦੀ ਗੱਲ ਕਹੀ ਹੈ। ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਤੁਹਾਡੇ ਸਾਰੀਆਂ ਦਾ ਪ੍ਰਾਰਥਨਾਵਾਂ ਕਰਨ ਲਈ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਜਲਦੀ ਘਰ ਲਿਆਂਦਾ ਜਾ ਸਕੇ। ਲਤਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

ਹਾਲਾਂਕਿ, ਡਾ.ਸਮਾਧਨੀ ਨੇ ਦੱਸਿਆ,ਉਹਨਾਂ ਦੀ ਸਥਿਤੀ ਵਿਚ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਪਰ ਉਹਨਾਂ ਦੀ ਹਾਲਤ ਹਜੇ ਵੀ ਗੰਭੀਰ ਬਣੀ ਹੋਈ ਹੈ। ਇਸ ਸਮੇਂ ਕੁਝ ਕਹਿਣਾ ਮੁਸ਼ਕਿਲ ਹੈ। ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ”ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਸ਼ਾਹ ਨੇ ਦੱਸਿਆ ਕਿ ਉਹਨਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਦਵਾਈਆ ਨਾਲ ਉਹਨਾਂ ਨੂੰ ਕਾਫੀ ਫਰਕ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਤਾ ਨੂੰ ਠੀਕ ਹੋਣ ਲਈ ਕੁਝ ਦਿਨ ਲੱਗਣਗੇ।

Related posts

Vikram Gokhale Hospitalised : ਦਿੱਗਜ ਅਭਿਨੇਤਾ ਵਿਕਰਮ ਗੋਖਲੇ ਦੀ ਹਾਲਤ ਗੰਭੀਰ, ਪੁਣੇ ਦੇ ਹਸਪਤਾਲ ‘ਚ ਭਰਤੀ

On Punjab

ਯੁਵਰਾਜ ਹੰਸ ਨੇ ਪੁੱਤਰ ਦੀ ਪਹਿਲੀ ਤਸਵੀਰ ਕੀਤੀ ਸਾਂਝੀ

On Punjab

ਫ਼ਿਲਮ ਲਾਲ ਸਿੰਘ ਚੱਢਾ ਤੋਂ ਆਮਿਰ ਦਾ ਨਵਾਂ ਲੁੱਕ ਵਾਇਰਲ

On Punjab