ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਕੋਵਿਡ 19 ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ।ਇਸ ਘਾਤਕ ਵਾਇਰਸ ਦਾ ਤਾਜ਼ਾ ਸ਼ਿਕਾਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ BCCI ਪ੍ਰਧਾਨ ਸੌਰਵ ਗਾਂਗੁਲੀ ਦਾ ਪਰਿਵਾਰ ਬਣਿਆ ਹੈ। ਗਾਂਗੁਲੀ ਦੇ ਵੱਡੇ ਭਰਾ ਸਨੇਹਆਸ਼ਿਸ਼ ਦੀ ਪਤਨੀ ਅਤੇ ਉਸਦੇ ਮਾਤਾ ਪਿਤਾ ਅਤੇ ਇੱਕ ਨੌਕਰ ਨੂੰ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਟੈਸਟ ਕੀਤਾ ਗਿਆ ਹੈ।
ਸਨੇਹਆਸ਼ਿਸ਼, ਜੋ ਖੁਦ ਰਣਜੀ ਪੱਧਰ ਦਾ ਸਾਬਕਾ ਕ੍ਰਿਕਟਰ ਹੈ, ਦਾ ਵੀ ਵਾਇਰਸ ਲਈ ਟੈਸਟ ਕੀਤਾ ਗਿਆ ਸੀ ਪਰ ਉਸ ਦੀਆਂ ਰਿਪੋਰਟਾਂ ਨਕਾਰਾਤਮਕ ਆਈਆਂ। ਉਸ ਤੋਂ ਬਾਅਦ ਉਸਨੂੰ ਘਰ ਅਲੱਗ ਥਲੱਗ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਹੁਣ ਸਾਰੇ ਮੈਂਬਰਾਂ ਨੂੰ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਸਭ ਜ਼ੇਰੇ ਇਲਾਜ ਹਨ। ਸਨੇਹਆਸ਼ਿਸ਼ ਇਸ ਸਮੇਂ ਬੰਗਾਲ ਦੀ ਕ੍ਰਿਕਟ ਐਸੋਸ਼ੀਏਸ਼ਨ ਦੇ ਸਕੱਤਰ ਹਨ।