ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਬਣੇ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ। ਉਨ੍ਹਾਂ ਨੂੰ ਮੇਰਾ ਪੂਰਾ ਸਮਰਥਨ ਹੈ। ਜਿਸ ਤਰ੍ਹਾਂ ਜਦੋਂ ਮੈਂ ਕਪਤਾਨ ਸੀ, ਜਗਮੋਹਨ ਡਾਲਮੀਆ ਜੀ ਨੇ ਮੇਰਾ ਸਮਰਥਨ ਕੀਤਾ, ਇਸੇ ਤਰ੍ਹਾਂ ਹੁਣ ਮੈਂ ਵਿਰਾਟ ਦਾ ਪੂਰਾ ਸਮਰਥਨ ਕਰਾਂਗਾ। ਇਸ ਦੌਰਾਨ ਉਨ੍ਹਾਂ ਮਹਿੰਦਰ ਸਿੰਘ ਧੋਨੀ ਬਾਰੇ ਵੀ ਕਈ ਗੱਲਾਂ ਕਹੀਆਂ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਰਵ ਗਾਂਗੁਲੀ ਨੇ ਕਿਹਾ, ‘ਮੈਂ ਭ੍ਰਿਸ਼ਟਾਚਾਰ ਮੁਕਤ ਬੀਸੀਸੀਆਈ ਦਾ ਵਾਅਦਾ ਕੀਤਾ ਸੀ। ਮੁੰਬਈ ਨੇ ਭਾਰਤ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਮਹਿੰਦਰ ਸਿੰਘ ਧੋਨੀ ਦੀਆਂ ਪ੍ਰਾਪਤੀਆਂ ‘ਤੇ ਭਾਰਤ ਨੂੰ ਮਾਣ ਹੈ। ਜਿੰਨਾ ਚਿਰ ਮੈਂ ਇੱਥੇ ਹਾਂ, ਸਭ ਨੂੰ ਸਤਿਕਾਰ ਮਿਲੇਗਾ।’
ਭਾਰਤੀ ਕ੍ਰਿਕਟ ਟੀਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, ‘ਇਸ ਸਮੇਂ ਭਾਰਤੀ ਟੀਮ ਵਿਸ਼ਵ ਦੀ ਸਰਵਸ੍ਰੇਸ਼ਠ ਟੀਮ ਹੈ। ਵਿਰਾਟ ਕੋਹਲੀ ਭਾਰਤੀ ਕ੍ਰਿਕੇਟ ਦਾ ਸਭ ਤੋਂ ਮਹੱਤਵਪੂਰਨ ਮੈਂਬਰ ਹੈ। ਅਸੀਂ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸਮਰਥਨ ਕਰਾਂਗੇ।’
ਘਰੇਲੂ ਕ੍ਰਿਕੇਟ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ‘ਜੇ ਘਰੇਲੂ ਮੈਚ ਦੁਗਣੇ ਹੋ ਗਏ ਹਨ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਬੈਸਟ ਟੂਰਨਾਮੈਂਟ ਵਿੱਚ ਕੰਪੀਟੀਸ਼ਨ ਬਣਿਆ ਰਹੇ। ਐਪੈਕਸ ਕੌਂਸਲ ਸਭ ਤੋਂ ਪਹਿਲਾਂ ਫਰਸਟ ਕਲਾਸ ਦੇ ਕ੍ਰਿਕੇਟਰਾਂ ਲਈ ਕੰਮ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਰੋਸੇਯੋਗਤਾ ਤੇ ਕਵਾਲਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਏਗਾ।