PreetNama
ਖੇਡ-ਜਗਤ/Sports News

ਸੌਰਵ ਗਾਂਗੁਲੀ ਦੇ ਸ਼ਾਤੀ ’ਚ ਫਿਰ ਹੋਇਆ ਦਰਦ, ਇਸ ਵਾਰ ਅਪੋਲੋ ਹਸਪਤਾਲ ਲਿਜਾਇਆ ਗਿਆ

Sourav Ganguly Health News ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਭਾਵ) ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਫਿਰ ਤੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਭਰਤੀ ਕੀਤਾ ਜਾ ਸਕਦਾ ਹੈ। ਸ਼ਾਤੀ ’ਚ ਦਰਦ ਦੀ ਸ਼ਿਕਾਈਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਲਿਜਾਇਆ ਗਿਆ ਹੈ।
ਹਾਲ ਹੀ ’ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਠੀਕ ਹੋ ਕੇ ਘਰ ਵਾਪਸ ਆਏ ਸੀ। ਨਿਊਜ਼ ਏਜੰਸੀ ਏਐੱਨਆਈ ਦੀ ਮੰਨੀਏ ਤਾਂ ਸ਼ਾਤੀ ’ਚ ਦਰਦ ਦੀ ਸ਼ਿਕਾਈਤ ਤੋਂ ਬਾਅਦ ਬੀਸੀਸੀਆਈ ਪ੍ਰਮੁੱਖ ਸੌਰਵ ਗਾਂਗੁਲੀ ਨੂੰ ਕੋਲਕਾਤਾਲ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ।
ਸੌਰਵ ਗਾਂਗੁਲੀ ਨੂੰ ਇਸ ਤੋਂ ਪਹਿਲਾਂ 2 ਜਨਵਰੀ ਨੂੰ ਸ਼ਾਤੀ ’ਚ ਦਰਦ ਦੀ ਸ਼ਿਕਾਈਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਹੀ ਵੁਡਲੈਂਡ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ ਸੀ। ਉਸ ਦੌਰਾਨ ਡਾਕਟਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸ਼ਾਤੀ ’ਚ ਦੋ ਬਲਾਕੇਜ ਹੈ, ਜਿਸ ਦੇ ਲਈ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਸੌਰਵ ਗਾਂਗੁਲੂ ਨੂੰ ਇਲਾਜ ਤੋਂ ਬਾਅਦ 7 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ, ਪਰ ਹੁਣ 20 ਦਿਨ ਤੋਂ ਬਾਅਦ ਫਿਰ ਤੋਂ ਉਨ੍ਹਾਂ ਨੂੰ ਦਿੱਕਤ ਹੋਈ ਹੈ।

Related posts

ਅਸੀਂ ਭਵਿੱਖ ਦੇ ਟੀਚਿਆਂ ‘ਤੇ ਧਿਆਨ ਦੇ ਰਹੇ ਹਾਂ : ਰੀਡ

On Punjab

ICC World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ ਦਿੱਤਾ 353 ਦੌੜਾਂ ਦਾ ਟੀਚਾ

On Punjab

ਕੋਰੋਨਾ ਕਾਰਨ IPL ਮੁਲਤਵੀ ਹੋਣ ਤੋਂ ਬਾਅਦ ਸੁਰੇਸ਼ ਰੈਨਾ ਦਾ ਟਵੀਟ, ਇੰਨਾ ਮਜਬੂਰ ਕਦੇ ਮਹਿਸੂਸ ਨਹੀਂ ਕੀਤਾ

On Punjab