ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿਗਜ ਕਪਤਾਨ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਇੱਕ ਵਾਰ ਫਿਰ ਮੈਦਾਨ ਵਿੱਚ ਉਤਰਨ ਜਾ ਰਹੇ ਹਨ। ਮੀਡੀਆ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਸਾਬਕਾ ਕਪਤਾਨ ਨੂੰ ਲੀਜੈਂਡ ਕ੍ਰਿਕਟ ਲੀਗ ‘ਚ ਟੀਮ ਇੰਡੀਆ ਲਈ ਖੇਡਦੇ ਦੇਖਿਆ ਜਾ ਸਕੇਗਾ। ਇਹ ਟੂਰਨਾਮੈਂਟ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਅਨੁਭਵੀ ਖਿਡਾਰੀਆਂ ਵਿਚਕਾਰ ਖੇਡਿਆ ਜਾਂਦਾ ਹੈ।
ਗਾਂਗੁਲੀ ਅਤੇ ਸਹਿਵਾਗ ਦੀ ਜੋੜੀ ਇੱਕ ਵਾਰ ਫਿਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਮੈਦਾਨ ‘ਤੇ ਚੌਕੇ-ਛੱਕੇ ਮਾਰਦੀ ਨਜ਼ਰ ਆ ਸਕਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜ਼ਡਨ ਨੇ ਸਾਬਕਾ ਭਾਰਤੀ ਕਪਤਾਨ ਅਤੇ ਧਮਾਕੇਦਾਰ ਓਪਨਰ ਦੋਵਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਲਿਖਿਆ ਹੈ। ਮੈਦਾਨ ‘ਤੇ ਛੇ ਸਕੋਰਰ ਦੀ ਜੋੜੀ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣ ਦੀ ਉਮੀਦ ਹੈ।
ਇਸ ਸਾਲ ਸਤੰਬਰ ਵਿੱਚ ਇਸ ਟੂਰਨਾਮੈਂਟ ਦਾ ਦੂਜਾ ਐਡੀਸ਼ਨ ਆਯੋਜਿਤ ਕਰਨ ਦੀ ਯੋਜਨਾ ਹੈ। ਭਾਰਤੀ ਦਿੱਗਜ ਖਿਡਾਰੀ ਹਰਭਜਨ ਸਿੰਘ, ਪਾਰਥਿਵ ਪਟੇਲ ਤੋਂ ਇਲਾਵਾ ਹਾਲ ਹੀ ‘ਚ ਸੰਨਿਆਸ ਲੈ ਚੁੱਕੇ ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਨੇ ਵੀ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਸਹਿਮਤੀ ਦਿੱਤੀ ਹੈ। ਭਾਰਤ ਤੋਂ ਇਸ ਵਾਰ ਦੇ ਡਰਾਫਟ ਬਾਰੇ ਜਾਣਕਾਰੀ ਪ੍ਰਗਿਆਨ ਓਝਾ, ਰਤਿੰਦਰ ਸਿੰਘ ਸੋਢੀ ਅਤੇ ਅਸ਼ੋਕ ਡਿੰਡਾ ਨੇ ਦਿੱਤੀ।
ਇਸ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ ਓਮਾਨ ਵਿੱਚ ਖੇਡਿਆ ਗਿਆ ਸੀ। ਭਾਰਤ, ਪਾਕਿਸਤਾਨ, ਸ੍ਰੀਲੰਕਾ, ਆਸਟ੍ਰੇਲੀਆ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਤਿੰਨ ਟੀਮਾਂ ਵਿੱਚ ਵੰਡਿਆ ਗਿਆ ਸੀ। ਤਿੰਨੋਂ ਟੀਮਾਂ ਭਾਰਤ, ਏਸ਼ੀਆ ਅਤੇ ਬਾਕੀ ਵਿਸ਼ਵ ਦੇ ਨਾਂ ‘ਤੇ ਖੇਡਣ ਆਈਆਂ ਸਨ।