ਭਾਰਤੀ ਨੇਵੀ ਦਾ ਜਹਾਜ਼ ਰਣਵਿਜੇ ਤਿੰਨ ਦਿਨਾਂ ਲਈ ਸ੍ਰੀਲੰਕਾ ’ਚ ਹੈ। ਦੱਸ ਦਈਏ ਕਿ ਇਹ ਰਣਵਿਜੇ ਦਾ ਤਿੰਨ ਰੋਜ਼ਾ ‘ਗੁਡਵਿੱਲ ਵਿਜ਼ਟ ਯਾਨੀ ਸਦਭਾਵਨਾ ਦੌਰਾ’ ਹੈ, ਜੋ ਬੁੱਧਵਾਰ ਤੋਂ ਸ਼ੁਰੂ ਹੋਇਆ ਹੈ। ਭਾਰਤੀ ਨੇਵੀ ਡਿਸਟ੍ਰਾਇਰ ਆਈਐੱਨਐੱਸ ਰਣਵਿਜੇ ਦਾ ਇਹ ਦੌਰਾ ਦੋਵਾਂ ਦੇਸ਼ਾਂ ’ਚ ਸਮੁੰਦਰੀ ਸਬੰਧਾਂ ਨੂੰ ਮਜ਼ਬੂਤੀ ਬਣਾਉਣ ਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਹੈ। ਕੋਲੰਬੋ ਪਹੁੰਚੇ ਇਸ ਜਹਾਜ਼ ਜ਼ਰੀਏ ਸ੍ਰੀਲੰਕਾ ਦੇ ਨਾਲ ਭਾਰਤ ਦੇ ਡੂੰਘੇ ਸਬੰਧਾਂ ਦਾ ਸੰਦੇਸ਼ ਮਿਲ ਰਿਹਾ ਹੈ।
ਸ੍ਰੀਲੰਕਾ ਤੇ ਭਾਰਤ ’ਚ ਸਮੁੰਦਰੀ ਤੇ ਸੁਰੱਖਿਆ ਸਹਿਯੋਗ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਭਾਰਤੀ ਨੇਵੀ ਦਾ ਜਹਾਜ਼ ਆਈਐੱਨਐੱਸ ਰਣਵਿਜੇ ਤਿੰਨ ਰੋਜ਼ਾ ਸਦਭਾਵਨਾ ਯਾਤਰਾ ’ਤੇ ਬੁੱਧਵਾਰ ਨੂੰ ਸ੍ਰੀਲੰਕਾ ਪਹੁੰਚਿਆ। ਭਾਰਤੀ ਨੇਵੀ ਦਾ ਇਹ ਜਹਾਜ਼ ਸਿੰਹਲਾ ਤੇ ਤਮਿਲ ਨਵੇਂ ਸਾਲ ‘ਅਵੁਰੁਦੁ’ ਦੇ ਸ਼ੁੱਭ ਮੌਕੇ ’ਤੇ ਸ੍ਰੀਲੰਕਾ ਦੇ ਲੋਕਾਂ ਲਈ ਇਕਜੁੱਟਤਾ ਤੇ ਸਦਭਾਵ ਦਾ ਸੰਦੇਸ਼ ਲੈ ਕੇ ਕੋਲੰਬੋ ਪਹੁੰਚਿਆ ਹੈ।