PreetNama
ਖਾਸ-ਖਬਰਾਂ/Important News

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੇੜੇ ਹੋਰ ਧਮਾਕੇ

ਸ੍ਰੀਲੰਕਾ ਵਿਚ ਹੋਰ ਧਮਾਕਿਆਂ ਦੀ ਖਬਰ ਆਈ ਹੈ। ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 40 ਕਿਲੋਮੀਟਰ ਦੂਰ ਅੱਜ ਪੁਗੋਡਾ ਸ਼ਹਿਰ ਵਿਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਨ੍ਹਾਂ ਧਮਾਕਿਆਂ  ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਸ੍ਰੀਲੰਕਾ ‘ਚ ਪਿਛਲੇ ਐਤਵਾਰ ਨੂੰ ਲੜੀਵਾਰ ਧਮਾਕਿਆਂ ਵਿਚ 300 ਤੋਂ ਵੱਧ ਜਾਨਾਂ ਗਈਆਂ ਸੀ ਜਿਨ੍ਹਾਂ ‘ਚ ਕੁਝ ਭਾਰਤੀ ਵੀ ਸੀ। ਇਸ ਬਲਾਸਟ ਵਿਚ 500 ਤੋਂ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਧਮਾਕਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ 9 ਆਤਮਘਾਤੀ ਹਮਲਾਵਰਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ। ਸ੍ਰੀਲੰਕਾ ਦੇ ਇਕ ਸੀਨੀਅਰ ਮੰਤਰੀ ਨੇ ਫਿਦਾਈਨ ਹਮਲਿਆਂ ਦੀ ਮੁੱਢਲੀ ਜਾਂਚ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਧਮਾਕਿਆਂ ਦਾ ਮੁੱਖ ਮੰਤਵ ਨਿਊਜ਼ੀਲੈਂਡ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਦਾ ਬਦਲਾ ਲੈਣਾ ਸੀ। ਦੱਸ ਦਈਏ ਕਿ ਕੱਲ੍ਹ ਸ੍ਰੀਲੰਕਾ ਸਰਕਾਰ ਨੇ ਇਕ ਅਣਪਛਾਤੇ ਟਰੱਕ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੀਆਂ ਕਨਸੋਆਂ ਮਗਰੋਂ ਕੋਲੰਬੋ ਵਿਚਲੇ ਸਾਰੇ ਪਿਲਸ ਸਟੇਸ਼ਨਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਸੀ। ਅੱਜ ਹੋਰ ਧਮਾਕਿਆਂ ਪਿੱਛੋਂ ਦੇਸ਼ ਵਿਚ ਚੌਕਸੀ ਵਧਾ ਦਿੱਤੀ ਗਈ ਹੈ।

Related posts

ਹਥਿਆਰਬੰਦ ਦੋ ਮਸ਼ਕੂਕ ਅਤਿਵਾਦੀਆਂ ਦੀ ਸੂਹ ਮਿਲਣ ਬਾਅਦ ਗੁਰਦਾਸਪੁਰ ਤੇ ਪਠਾਨਕੋਟ ’ਚ ਹਾਈ ਅਲਰਟ

On Punjab

ਕਰਨਾਟਕ ‘ਚ ਸੰਕਟ ‘ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ

Pritpal Kaur

ਚੀਨੀ ਫੌਜ ਦੀ ਹਿੱਲਜੁਲ ਮਗਰੋਂ ਟਰੰਪ ਨੇ ਘੁਮਾਇਆ ਮੋਦੀ ਨੂੰ ਫੋਨ, ਅਗਲੀ ਰਣਨੀਤੀ ‘ਤੇ ਚਰਚਾ

On Punjab