ਨਿਊਯਾਰਕ (ਨਿਸ਼ਾ) -ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ 113-10 101st ਫਸਟ ਐਵੇਨਿਊ ਸਾਊਥ ਰਿਚਮੰਡ ਹਿੱਲ ਵਿਖੇ ਸ਼ਹੀਦਾਂ ਦੇ ਸਰਤਾਜ ਅਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੀਤੀ 16 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਮਿੱਲੀ ਜਾਣਕਾਰੀ ਅਨੁਸਾਰ 14 ਜੂਨ ਦਿਨ ਸ਼ੁੱਕਰਵਾਰ ਸਵੇਰੇ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਬੀਤੇ ਐਤਵਾਰ 10 ਜੂਨ 10 ਵਜੇ ਭੋਗ ਪਾਏ ਗਏ ਅਤੇ ਉਪਰੰਤ ਧਾਰਮਿਕ ਦੀਵਾਨ ਸਜਾਏ ਗਾਂੇ।ੇ। ਇਨ੍ਹਾਂ ਦੀਵਾਨਾਂ ਵਿੱਚ ਗੁਰੂ ਘਰ ਦੇ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਥਾ ਵਾਚਕ ਸੰਗਤਾਂ ਨੂੰ ਹਰਿ ਜਸ ਕੀਰਤਨ ਨਾਲ ਨਿਹਾਲ ਨੂੰ ਕਰਨਗੇ। ਇਸ ਸਮਾਗਮ ਵਿੱਚ ਭਾਈ ਹਰਦੀਪ ਸਿੰਘ ਜੀ ਜਵੱਦੀ ਕਲਾਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਬੱਲੜਵਾਲ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਸ਼ਬਦ ਨਾਲ ਜੋੜਿਆ। ਇਸ ਮੌਕੇ ਕਥਾ ਵਾਚਕ ਅਤੇ ਢਾਡੀ ਜੱਥੇ ਜਿਨ੍ਹਾਂ ਵਿੱਚ ਗਿਆਨੀ ਪ੍ਰਦੀਪ ਸਿੰਘ ਜੀ ਜੰਡਿਆਲਾ, ਭਾਈ ਜਸਪਾਲ ਸਿੰਘ ਜੀ ਹੈੱਡ ਗ੍ਰੰਥੀ, ਭਾਈ ਮੋਹਨ ਸਿੰਘ ਜੀ ਬੜਾਣਾ ਅੰਬਾਲੇ ਵਾਲੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ ਗਿਆ ਸੀ। ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।