44.02 F
New York, US
February 24, 2025
PreetNama
ਫਿਲਮ-ਸੰਸਾਰ/Filmy

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੋਨੂੰ ਸੂਦ, ਕਿਸਾਨ ਅੰਦੋਲਨ ਬਾਰੇ ਕਹੀ ਵੱਡੀ ਗੱਲ

ਮਸ਼ਹੂਰ ਬੌਲੀਵੁੱਡ ਸਟਾਰ ਸੋਨੂੰ ਸੂਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਗੁਰੂ ਘਰ ਤੋਂ ਅਸ਼ੀਰਵਾਦ ਲਿਆ ਤੇ ਇਲਾਹੀ ਕੀਰਤਨ ਬਾਣੀ ਦਾ ਆਨੰਦ ਮਾਣਿਆ।

ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੋਰੋਨਾ ਦਾ ਕਹਿਰ ਦੇਸ਼ ਵਿੱਚ ਫਿਰ ਵਧਦਾ ਜਾ ਰਿਹਾ ਹੈ। ਵਾਹਿਗੁਰੂ ਅੱਗੇ ਇਸ ਦੇ ਖਾਤਮੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਸਾਨੀ ਸੰਘਰਸ਼ ਦੇ ਜਲਦ ਖਾਤਮੇ ਦੀ ਆਸ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਫੀ ਲੰਬਾ ਸਮਾਂ ਹੋ ਗਿਆ। ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਦਿੱਲੀ ਬਾਰਡਰਾਂ ‘ਤੇ ਬੈਠਿਆਂ ਨੂੰ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ।

ਅਦਾਕਾਰ ਨੇ ਕਿਹਾ ਕਿ ਅੱਜ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ। ਕੋਰੋਨਾ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਵੈਕਸੀਨ ਡਰਾਈਵ ਸ਼ੁਰੂ ਕਰਨ ਜਾ ਰਹੇ ਹਾਂ। ਸੂਤਰਾਂ ਦੇ ਮੁਤਾਬਕ ਅੱਜ ਸੋਨੂੰ ਸੂਦ ਦਾ ਸਰਹੱਦ ਤੇ ਵੈਕਸੀਨ ਨੂੰ ਲੈ ਕੇ ਪ੍ਰੋਗਰਾਮ ਵੀ ਹੈ ਜਿਸ ਵਿੱਚ ਬਾਰਡਰ ਰੇਂਜ ਦੇ ਬੀਐਸਐਫ ਦੇ ਡੀਆਈਜੀ ਤੇ ਪੰਜਾਬ ਦੇ ਸਿਹਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਮੀਡੀਆ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ। ਸੂਤਰਾਂ ਅਨੁਸਾਰ ਇਹ ਬਾਰਡਰ ਤੇ ਆਈਸੀਪੀ ਦੇ ਅੰਦਰ ਬੀਐਸਐਫ ਦਾ ਪ੍ਰੋਗਰਾਮ ਹੈ।

ਸੋਨੂੰ ਸੂਦ ਨੇ ਕਿਹਾ, “ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਘਰੋਂ ਨਿਕਲਣ ਲੱਗੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਜ਼ਰੂਰੀ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਤੇ ਆਪਣੇ ਹੱਥ ਜ਼ਰੂਰ ਸੈਨੇਟਾਇਜ਼ ਕਰੋ ਤੇ ਕੋਰੋਨਾ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।”

Related posts

Taarak Mehta Ka Ooltah Chashmah: ਮੁਨਮੁਨ ਦੱਤਾ 9 ਸਾਲ ਛੋਟੇ ਇਸ ਅਦਾਕਾਰ ਨੂੰ ਕਰ ਰਹੀ ਐ ਡੇਟ, ਸੁਣ ਕੇ ਜੇਠਾਲਾਲ ਨੂੰ ਆ ਸਕਦੈ ਗੁੱਸਾ

On Punjab

  ਪੰਜਾਬੀ ਸਿਨਮੇ ਦਾ ਦਸਤਾਰਧਾਰੀ ‘ਸਿੰਘਮ’

On Punjab

Hum Do Hamare Barah : ਅਨੂੰ ਕਪੂਰ ਦੀ ਫਿਲਮ ਦੇ ਪੋਸਟਰ ਨੂੰ ਲੋਕਾਂ ਨੇ ਕਿਹਾ ਇਸਲਾਮੋਫੋਬਿਕ, ਡਾਇਰੈਕਟਰ ਨੇ ਦਿੱਤੀ ਸਫ਼ਾਈ

On Punjab