ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਹਾਈਵੇਅ ਦਾ ਸੰਚਾਲਨ ਕਰਨ ਵਾਲੀਆਂ ਏਜੰਸੀਆਂ ਨੂੰ ਵਾਹਨ ਚਾਲਕਾਂ ਤੋਂ ਟੌਲ ਨਹੀਂ ਵਸੂਲਣਾ ਚਾਹੀਦਾ। ਉਨ੍ਹਾਂ ਨੇ ਇਹ ਗੱਲ ਇੱਥੇ ਸੈਟੇਲਾਈਟ ਆਧਾਰਿਤ ਟੌਲ ਕੁਲੈਕਸ਼ਨ ਸਿਸਟਮ ਬਾਰੇ ਕੌਮਾਂਤਰੀ ਵਰਕਸ਼ਾਪ ਦੌਰਾਨ ਆਖੀ। ਸੈਟੇਲਾਈਟ ਅਧਾਰਿਤ ਇਹ ਪ੍ਰਣਾਲੀ ਮੌਜੂਦਾ ਵਰ੍ਹੇ 5,000 ਕਿਲੋਮੀਟਰ ਤੋਂ ਵੱਧ ਲੰਬੇ ਰਾਜਮਾਰਗਾਂ ’ਤੇ ਲਾਗੂ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੇ ਵਧੀਆ ਸੇਵਾਵਾਂ ਨਹੀਂ ਦੇ ਸਕਦੇ ਤਾਂ ਤੁਹਾਨੂੰ ਟੌਲ ਨਹੀਂ ਵਸੂਲਣਾ ਚਾਹੀਦਾ।
previous post