32.49 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੜਕ ’ਤੇ ਜਨਮਦਿਨ ਮਨਾਉਣਾ ਪਿਆ ਮਹਿੰਗਾ, ਪੁਲੀਸ ਨੇ ਕੀਤਾ ਗ੍ਰਿਫ਼ਤਾਰ

ਪਥਨਮਥਿੱਟਾ –ਨੌਜਵਾਨਾਂ ਨੂੰ ਜਨਤਕ ਰੋਡ ਉੱਤੇ ਜਨਮਦਿਨ ਮਨਾਉਣਾ ਮਹਿੰਗਾ ਪੈ ਗਿਆ ਹੈ, ਕੇਰਲ ਦੇ ਪਥਿਨਮਥਿੱਟਾ ਵਿਚ ਜਨਮਦਿਨ ਦਾ ਜਸ਼ਨ ਮਨਾਉਣ, ਆਵਾਜਾਈ ਵਿਚ ਵਿਘਨ ਪਾਉਣ ਅਤੇ ਲੋਕਾਂ ਲਈ ਅਸੁਵੀਧਾ ਦਾ ਕਾਰਨ ਬਨਣ ਦੇ ਦੋਸ਼ਾਂ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੀਟਰਜ਼ ਜੰਕਸ਼ਨ ਵਿਚ ਜਨਤਕ ਮਾਰਗ ’ਤੇ ਕੇਕ ਕੱਟ ਕੇ ਆਪਣੇ ਦੋਸਤ ਦਾ ਜਨਮਦਿਨ ਮਨਾਉਣ ਵਾਲੇ ਕੁੱਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਪੁਲੀਸ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਵੇੱਟੀਪੁਰਮ ਨਿਵਾਸੀ ਸ਼ਾਮ ਦੇ ਵਜੋਂ ਹੋਈ ਹੈ। ਪੁੁਲੀਸ ਵੱਲੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਦੇ ਨਿਰਦੇਸ਼ਾਂ ’ਤੇ ਕਰੀਬ 20 ਅਗਿਆਤ ਵਿਅਕਤੀਆਂ ਦਾ ਪਤਾ ਲਾਉਣ ਲਈ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ।

Related posts

Teeth Whitening Tips : ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਮੋਤੀਆਂ ਵਰਗੀ ਮਿਲੇਗੀ ਚਮਕ

On Punjab

ਸਰਕਾਰ ਵੱਲੋਂ 10 ਲੱਖ ਨਿਓਲੇ ਮਾਰਨ ਦਾ ਐਲਾਨ, ਕੋਰੋਨਾ ਕੇਸ ਵਧਣ ਮਗਰੋਂ ਫੈਸਲਾ

On Punjab

ਮੋਦੀ ਲਹਿਰ ਅੱਗੇ ਪ੍ਰਿੰਅਕਾ ਦਾ ਜਾਦੂ ਰਿਹਾ ਬੇਅਸਰ, 26 ‘ਚੋਂ ਨਹੀਂ ਮਿਲੀ ਇੱਕ ਵੀ ਸੀਟ

On Punjab