47.37 F
New York, US
November 22, 2024
PreetNama
ਸਮਾਜ/Social

ਸੜਕ ‘ਤੇ ਟ੍ਰੈਫਿਕ ਘਟਾਉਣ ਲਈ ਇਸ ਦੇਸ਼ ਨੇ ਮੁਫ਼ਤ ਕੀਤੀ ਰੇਲ-ਬੱਸ ਸੇਵਾ

Luxembourg buses free service: ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਯੂਰਪ ਦੇ ਸੱਤਵੇਂ ਸਭ ਤੋਂ ਛੋਟੇ ਦੇਸ਼ ਲਕਜ਼ਮਬਰਗ ਨੇ ਇੱਕ ਅਨੋਖਾ ਕਦਮ ਚੁੱਕਿਆ ਹੈ ਜਿਸ ਦੇ ਅਧੀਨ ਹੁਣ ਬੱਸ, ਰੇਲ ਅਤੇ ਟਰਾਮ ‘ਚ ਯਾਤਰਾ ਮੁਫ਼ਤ ਕਰਵਾਈ ਜਾਵੇਗੀ। ਦੱਸ ਦੇਈਏ ਕਿ ਪਹਿਲਾਂ ਇਹ ਨਿਯਮ ਸਿਰਫ ਸਨਿੱਚਰਵਾਰ ਨੂੰ ਮੰਨਿਆ ਜਾਂਦਾ ਸੀ ਪਰ ਟਰਾਮ, ਰੇਲ ਗੱਡੀਆਂ ਅਤੇ ਬੱਸਾਂ ਦੀ ਵਰਤੋਂ ਵਧਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ । ਜਰਮਨੀ, ਬੈਲਜ਼ੀਅਮ ਅਤੇ ਫਰਾਂਸ ਦੇ ਯਾਤਰੀਆਂ ਨੂੰ ਵੀ ਇਸ ਦਾ ਬਹੁਤ ਲਾਭ ਹੋਵੇਗਾ। ਦੋ ਘੰਟੇ ਤੋਂ ਵੱਧ ਦੀ ਯਾਤਰਾ ਲਈ ਮਹਿਜ਼ 2 ਯੂਰੋ ਮਤਲਬ 160 ਰੁਪਏ ਕਿਰਾਇਆ ਭਰਨਾ ਪਵੇਗਾ।
2018 ‘ਚ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਇਹ ਵੱਡਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਜਨਤਕ ਆਵਾਜਾਈ ਨੂੰ ਮੁਫ਼ਤ ਕਰ ਦਿੱਤਾ ਗਿਆ। ਇਸ ਦਾ ਲਾਭ 6 ਲੱਖ ਨਾਗਰਿਕ, 1.75 ਲੱਖ ਸਰਹੱਦ ਪਾਰ ਵਾਲੇ ਮਜ਼ਦੂਰ ਅਤੇ 12 ਲੱਖ ਯਾਤਰੀਆਂ ਨੂੰ ਮਿਲਿਆ ।

ਇਹ ਕਰਨ ਦਾ ਮੁੱਖ ਮੰਤਵ ਸੜਕਾਂ ‘ਤੇ ਭੀੜ ਅਤੇ ਵਾਹਨਾਂ ਦੀ ਗਿਣਤੀ ਨੂੰ ਘਟਾਉਣਾ ਹੈ ਜਿਸ ਨਾਲ ਵਾਤਾਵਰਣ ‘ਤੇ ਵੀ ਅਸਰ ਪਵੇਗਾ ਅਤੇ ਇਸਦੇ ਨਾਲ ਨਾਲ ਅਮੀਰ ਅਤੇ ਗਰੀਬ ਦਰਮਿਆਨ ਪਾੜੇ ਨੂੰ ਵੀ ਘੱਟ ਕੀਤਾ ਜਾ ਸਕੇਗਾ। ਯੂਰਪੀਅਨ ਯੂਨੀਅਨ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਕੋਲ ਸਾਰਿਆਂ ਤੋਂ ਵੱਧ ਕਾਰਾਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਲਕਜ਼ਮਬਰਗ ‘ਚ 60 ਫ਼ੀਸਦੀ ਤੋਂ ਜ਼ਿਆਦਾ ਲੋਕ ਕੰਮ ‘ਤੇ ਜਾਣ ਲਈ ਆਪਣੀ ਹੀ ਕਾਰ ਦੀ ਵਰਤਦੇ ਹਨ ਅਤੇ ਸਿਰਫ 19 ਫਸੀਦੀ ਲੋਕ ਜਨਤਕ ਆਵਾਜਾਈ ਦਾ ਲਾਭ ਲੈਂਦੇ ਹਨ।

Related posts

ਖੁਸ਼ਖਬਰੀ ! ਹੁਣ ਉਡਾਣ ਦੌਰਾਨ ਜਹਾਜ਼ ‘ਚ ਮਿਲੇਗੀ ਫ੍ਰੀ WiFi ਦੀ ਸੁਵਿਧਾ

On Punjab

ਤਣਾਅ ਨੂੰ ਜੀਵਨ ਦਾ ਹਿੱਸਾ ਨਾ ਬਣਾਓ

Pritpal Kaur

ਆਰਡਰ ਲੈ ਕੇ ਚੋਰੀ ਕਰਦਾ ਸੀ ਮਹਿੰਗੀਆਂ ਕਾਰਾਂ, 100 ਤੋਂ ਵੱਧ ਗੱਡੀਆਂ ‘ਤੇ ਫੇਰਿਆ ਹੱਥ

On Punjab