janhvi-walking-with-high-heels: ਬਾਲੀਵੁਡ ਅਦਾਕਾਰ ਜਾਨ੍ਹਵੀ ਕਪੂਰ ਸੋਸ਼ਲ ਮੀਡਿਆ ਦੀ ਸਟਾਰ ਬਣੀ ਹੋਈ ਹੈ। ਜਾਨ੍ਹਵੀ ਵਧੀਆ ਅਦਾਕਾਰਾ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ। ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗ੍ਰਾਮ ’ਤੇ ਫੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ‘ਤੇ ਕਾਫੀ ਧਿਆਨ ਦੇ ਰਹੀ ਹੈ।
ਉਹਨਾਂ ਦੀ ਇਕ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿਚ ਉਹ ਹੈਵੀਵੇਟ ਵਰਕਆਊਟ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਜਿੰਮ ਦੇ ਬਾਹਰ ਦੀਆਂ ਉਸ ਦੀਆਂ ਕੁਝ ਫੋਟੋਆਂ ਵੀ ਸਾਹਮਣੇ ਆਈਆਂ ਹਨ। ਜਾਹਨਵੀ ਇਹਨਾਂ ਤਸਵੀਰਾਂ ‘ਚ ਥੋੜੀ ਜਲਦੀ’ ਚ ਨਜ਼ਰ ਆ ਰਹੀ ਹੈ। ਦਰਅਸਲ, ਉਸ ਨੂੰ ਜਿੰਮ ਜਾਣ ਦੀ ਕਾਹਲੀ ਸੀ। ਜਾਨ੍ਹਵੀ ਇਹਨਾਂ ਤਸਵੀਰਾਂ ‘ਚ ਨੰਗੇ ਪੈਰ’ ਸੜਕ ‘ਤੇ ਚਲਦੀ ਦਿਖਾਈ ਦੇ ਰਹੀ ਹੈ।
ਇੰਨਾ ਹੀ ਨਹੀਂ, ਜਾਹਵੀ ਕਪੂਰ ਨੇ ਇਕ ਹੱਥ ਵਿਚ ਬੈਗ ਕੈਰੀ ਕੀਤਾ ਹੋਇਆ ਹੈ ਅਤੇ ਦੂਜੇ ਹੱਥ ਵਿਚ ਉਹਨਾ ਨੇ ਸੈਲਫੋਨ ਅਤੇ ਹਾਇ ਹੀਲਸ ਫੜੀ ਹੋਈ ਹੈ। ਦਰਸ਼ਕਾਂ ਵਲੋਂ ਇਹਨਾਂ ਤਸਵੀਰਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਡੈਬਿਊ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਟਾਰ ਕਿੱਡ ਆਪਣੀ ਬਕੇਟ ‘ਚ ਕੁਝ ਦਿਲਚਸਪ ਫਿਲਮਾਂ ਦੇ ਨਾਲ ਕਈ ਸ਼ਾਨਦਾਰ ਰੋਲ ਨਿਭਾਉਣ ਲਈ ਤਿਆਰ ਹੈ। ਅਦਾਕਾਰੀ ਤੋਂ ਇਲਾਵਾ ਉਹ ਆਪਣੀ ਫੈਸ਼ਨ ਰਾਹੀਂ ਵੀ ਮਸ਼ਹੂਰ ਹੋ ਰਹੇ ਹੈ। ਕੰਮ ਦੇ ਮੋਰਚੇ ‘ਤੇ ਉਹ ਪਹਿਲੀ ਵਾਰ ਫਿਲਮ ‘ਗੁੰਜਲ ਸਕਸੈਨਾ-ਦਿ ਕਾਰਗਿਲ ਗਰਲ’ ‘ਚ ਨਜ਼ਰ ਆਵੇਗੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁਡ ਦੀ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨਾਲ ਹਰ ਇੱਕ ਗੱਲ ਸਾਂਝੀ ਕਰਦੀ ਰਹਿੰਦੀ ਹੈ। ਜਾਨਵੀ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।