48.07 F
New York, US
March 12, 2025
PreetNama
ਸਮਾਜ/Social

ਸੜਕ ਹਾਦਸੇ ‘ਚ ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਦੀ ਮੌਤ, ਪਤਨੀ ਤੇ ਬੇਟੀ ਸਣੇ ਚਾਰ ਜ਼ਖ਼ਮੀ

ਸੋਮਵਾਰ ਰਾਤ ਕੋਟਕਪੂਰਾ ਰੋਡ ‘ਤੇ ਪਿੰਡ ਵੜਿੰਗ ਨੇੜੇ ਜੁੜਵਾਂ ਨਹਿਰਾਂ ਕੋਲ ਦੋ ਕਾਰਾਂ ਦੀ ਜ਼ਬਰਦਸਤ ਟੱਕਰ ‘ਚ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਦੋਵੇਂ ਕਾਰਾਂ ‘ਚ ਸਵਾਰ ਚਾਰ ਵਿਅਕਤੀ ਜ਼ਖਮੀ ਹੋ ਗਏ। ਮਰਨ ਵਾਲਿਆਂ ‘ਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ 35 ਸਾਲਾ ਪੀਏ ਜਗਸੀਰ ਸਿੰਘ ਅਤੇ ਉਨ੍ਹਾਂ ਦੀ 60 ਸਾਲਾ ਮਾਤਾ ਪਰਮਜੀਤ ਕੌਰ ਸ਼ਾਮਲ ਹਨ। ਜਦਕਿ ਜ਼ਖਮੀਆਂ ‘ਚ ਮ੍ਰਿਤਕ ਜਗਸੀਰ ਸਿੰਘ ਦੀ 35 ਸਾਲਾ ਪਤਨੀ ਅੰਮ੍ਰਿਤਪਾਲ ਕੌਰ, 8 ਸਾਲਾ ਬੇਟੀ ਅਭਿਜੋਤ ਕੌਰ ਵਾਸੀ ਧਰਮਕੋਟ (ਮੋਗਾ), ਭਗਵੰਤ ਸਿੰਘ ਅਤੇ ਜਗਤਾਰ ਸਿੰਘ ਵਾਸੀ ਸ਼੍ਰੀਗੰਗਾਨਗਰ ਸ਼ਾਮਲ ਹਨ, ਜੋ ਕਿ ਦੂਜੀ ਕਾਰ ‘ਚ ਸਵਾਰ ਸਨ।ਧਰਮਕੋਟ ਦੇ ਰਹਿਣ ਵਾਲੇ ਜਗਸੀਰ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਪਤਨੀ ਅੰਮ੍ਰਿਤਪਾਲ ਕੌਰ ਅਤੇ ਬੇਟੀ ਅਭੀਜੋਤ ਕੌਰ ਦੇ ਨਾਲ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਆਪਣੇ ਰਿਸ਼ਤੇਦਾਰੀ ‘ਚ ਨਵ ਜੰਮੇ ਬੱਚੇ ਨੂੰ ਸ਼ਗਨ ਦੇਣ ਲਈ ਪੁੱਜੇ ਸਨ। ਦੇਰ ਸ਼ਾਮ ਉਹ ਆਪਣੀ ਆਈਕਨ ਫੋਰਡ ਕਾਰ ‘ਚ ਧਰਮਕੋਟ ਲਈ ਰਵਾਨਾ ਹੋਏ। ਜਦੋਂ ਉਨ੍ਹਾਂ ਦੀ ਕਾਰ ਕੋਟਕਪੂਰਾ ਰੋਡ ‘ਤੇ ਸਥਿਤ ਜੌੜੀਆਂ ਨਹਿਰਾਂ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਜਾਂ ਫਿਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਕਾਰਾਂ ‘ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਸਿਵਲ ਹਸਪਤਾਲ ਅਤੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜਗਸੀਰ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੋਰ ਤਾਂ ਹੋਰ, ਕਾਰ ਚਾਲਕ ਭਗਵੰਤ ਸਿੰਘ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ

Related posts

Babri Mosque Case: ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਬੰਦ ਕਰਨ ਦਾ ਕੀਤਾ ਐਲਾਨ

On Punjab

Canada to cover cost of contraception and diabetes drugs

On Punjab

ਕਾਂਗਰਸ ਨੇ ਅਡਾਨੀ ਸਮੂਹ ਦੇ ਲੈਣ-ਦੇਣ ਵਿੱਚ ਜੇਪੀਸੀ ਦੀ ਮੰਗ ਕੀਤੀ

On Punjab