PreetNama
ਰਾਜਨੀਤੀ/Politics

ਸੰਗਤ ਦੇ ਦਬਾਅ ਕਾਰਨ ਹੀ ਪੁਲਿਸ ਨੂੰ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਦਰਜ ਕੇਸ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਲਈ ਹੋਣਾ ਪਿਆ ਮਜਬੂਰ – ਅੰਮ੍ਰਿਤਪਾਲ ਸਿੰਘ

ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦੇ ਗਠਨ ਦੇ ਐਲਾਨ ਮਗਰੋਂ ਅਜਨਾਲਾ ’ਚ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਤੂਫਾਨ ਨੂੰ ਪੁਲਿਸ ਵੱਲੋਂ ਦਰਜ ਕਥਿਤ ਝੂਠੇ ਕੇਸ ’ਚੋਂ ਰਿਹਾਈ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਵਰਿੰਦਰ ਸਿੰਘ ਨਾਮੀ ਵਿਅਕਤੀ ਦੇ ਬਿਆਨਾਂ ’ਤੇ ਉਨ੍ਹਾਂ (ਅੰਮ੍ਰਿਤਪਾਲ ਸਿੰਘ), ਲਵਪ੍ਰੀਤ ਸਿੰਘ ਤੂਫਾਨ ਸਮੇਤ 30 ਦੇ ਕਰੀਬ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਸਿਆਸੀ ਸ਼ਹਿ ’ਤੇ ਦਰਜ ਕੇਸ ਰੱਦ ਕਰਵਾਉਣ ਲਈ ਤੇ ਤੂਫਾਨ ਦੀ ਰਿਹਾਈ ਲਈ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਸੁਚੇਤ ਕਰ ਰਹੇ ਸਨ। ਸੰਗਤ ਦੇ ਦਬਾਅ ਕਾਰਨ ਹੀ ਪੁਲਿਸ ਨੂੰ ਲਵਪ੍ਰੀਤ ਸਿੰਘ ਦੀ ਰਿਹਾਈ ਤੇ ਦਰਜ ਕੇਸ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਵਾਸਤੇ ਮਜਬੂਰ ਹੋਣਾ ਪਿਆ। ਉਨ੍ਹਾਂ ਪੁਲਿਸ ਨੂੰ ਵੀ ਸੁਚੇਤ ਕੀਤਾ ਕਿ ਪੁਲਿਸ ਝੂਠੇ ਤੇ ਬੇਬੁਨਿਆਦ ਮੁਕੱਦਮੇ ਦਰਜ ਕਰਨ ਦੀ ਬਜਾਏ ਨਿਆਂ ਦਾ ਰਸਤਾ ਅਪਣਾਏ। ਕਿਉਂਕਿ ਬੀਤੇ ਕੱਲ ਵੀਰਵਾਰ ਨੂੰ ਅਜਨਾਲਾ ਵਿਖੇ ਹੋਈਆਂ ਝੜਪਾਂ ਤੇ ਟਕਰਾਅ ਦੌਰਾਨ ਪੁਲਿਸ ਨੂੰ ਹੀ ਅੱਗੇ ਆਉਣਾ ਪਿਆ। ਸਿਆਸੀ ਬੰਦੇ ਮੁੱਖ ਮੰਤਰੀ ਜਾਂ ਵਿਧਾਇਕ ਅਜਿਹੇ ਟਕਰਾਅ ’ਚ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਕੱਲ ਥਾਣੇ ਸਾਹਮਣੇ ਵਾਪਰੇ ਹਿੰਸਕ ਟਕਰਾਅ ’ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਸਿਹਤਯਾਬੀ ਲਈ ਅਰਦਾਸ ਕਰਨਗੇ ਤੇ ਨਿੱਜੀ ਤੌਰ ’ਤੇ ਉਨ੍ਹਾਂ ਨਾਲ ਮੁਲਾਕਾਤ ਵੀ ਕਰਨਗੇ।

ਅੰਮ੍ਰਿਤਪਾਲ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਉਨ੍ਹਾਂ ਦੀ ਬੀਤੇ ਕੱਲ ਦੀ ਕਾਰਵਾਈ ਬਾਰੇ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਵਿਰੋਧੀ, ਮਜੀਠੀਆ ਨੂੰ ਕਥਿਤ ਡਰੱਗ ਨਾਲ ਜੁੜੇ ਤੇ ਹਰਜੀਤ ਗਰੇਵਾਲ ਨੂੰ ਨਕਾਰਾ ਆਦਮੀ ਕਰਾਰ ਦਿੱਤਾ।

Related posts

Bharat Jodo Yatra : ਰਾਹੁਲ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ ਭਾਰਤ ਨੂੰ ਬੇਇਨਸਾਫ਼ੀ ਵਿਰੁੱਧ ਕਰਾਂਗੇ ਇੱਕਜੁੱਟ

On Punjab

PM ਮੋਦੀ ਤੇ ਅਕਸ਼ੈ ਕੁਮਾਰ ਦੇ ਨਕਸ਼ੇ ਕਦਮ ’ਤੇ ਚਲੇ ਰਣਵੀਰ ਸਿੰਘ, ਜਲਦ ਕਰਨ ਵਾਲੇ ਹਨ ਇਹ ਕੰਮ

On Punjab

ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

On Punjab