53.35 F
New York, US
March 12, 2025
PreetNama
ਖਾਸ-ਖਬਰਾਂ/Important News

ਸੰਗਰੂਰ ‘ਚ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੇਅਦਬੀ’, ਸਿਆਸਤਦਾਨਾਂ ‘ਤੇ ਸ਼ੱਕ ਦੀ ਸੂਈ

ਸੰਗਰੂਰ: ਲੋਕ ਸਭਾ ਚੋਣਾਂ ਵਿੱਚ ਬੇਅਦਬੀ ਦਾ ਮੁੱਦਾ ਪਹਿਲਾਂ ਹੀ ਗਰਮਾਇਆ ਹੋਇਆ ਹੈ। ਇਸੇ ਦੌਰਾਨ ਹਲਕਾ ਸੰਗਰੂਰ ਤੋਂ ਇੱਕ ਹੋਰ ਬੇਅਦਬੀ ਦੀ ਘਟਨਾ ਸਾਹਮਣੇ ਆ ਰਹੀ ਹੈ। ਐਤਵਾਰ ਨੂੰ ਪਿੰਡ ਹਥੋਆ ਦੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੜੇ ਹੋਏ ਮਿਲੇ। ਸੰਗਰੂਰ ਦੇ ਐਸਐਸਪੀ ਸੰਦੀਪ ਗਰਗ ਮਾਮਲੇ ਦੀ ਜਾਂਚ ਕਰਨ ਲਈ ਹੋਰ ਸੀਨੀਅਰ ਅਧਿਕਾਰੀਆਂ ਨਾਲ ਪਿੰਡ ਪਹੁੰਚੇ ਹਨ।

ਇਸ ਘਟਨਾ ਦੇ ਬਾਅਦ ਤਣਾਅ ਦੇ ਮੱਦੇਨਜ਼ਰ ਪਿੰਡ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸਵੇਰੇ ਜਦੋਂ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਾਠ ਲਈ ਪੁੱਜੇ ਤਾਂ ਉਨ੍ਹਾਂ ਬੇਅਦਬੀ ਦੀ ਘਟਨਾ ਬਾਰੇ ਸਾਰਿਆਂ ਨੂੰ ਦੱਸਿਆ। ਇਸ ਪਿੱਛੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਵੱਡੀ ਗਿਣਤੀ ‘ਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋ ਗਏ। ਪਿੰਡ ਵਾਲਿਆਂ ਇਸ ਘਟਨਾ ਪਿੱਛੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਮਾਹੌਲ ਖਰਾਬ ਕਰਨ ਲਈ ਸ਼ਰਾਰਤ ਕੀਤੀ ਹੈ। ਇਸ ਨੂੰ ਚੋਣਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।

ਇੱਕ ਪਿੰਡ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੇ ਇੱਕ ਮੀਟਿੰਗ ਬੁਲਾਈ ਹੈ। ਕਈਆਂ ਨੇ ਚੋਣਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਘਟਨਾ ਪਿੱਛੇ ਸਿਆਸੀ ਸਾਜ਼ਿਸ਼ ਦਾ ਸ਼ੱਕ ਹੈ। ਮੀਟਿੰਗ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।

Related posts

ਚੰਦਰਯਾਨ-2′ ਦੀ ਤਕਨੀਕੀ ਖ਼ਰਾਬੀ ਦੂਰ ਹੋਣ ਮਗਰੋਂ ਅਗਲੇ ਹਫਤੇ ਹੋ ਸਕਦੀ ਲੌਂਚਿੰਗ

On Punjab

ਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸ

On Punjab

ਸੁਖਬੀਰ ਸਿੰਘ ਬਾਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ ਦੇ ਕੋਆਰਡੀਨੇਟਰ ਨਿਯੁਕਤ

On Punjab