ਪੂਰੇ ਦੇਸ਼ ਵਿਚ ਸਭ ਦੀਆਂ ਨਜ਼ਰਾਂ ਸਿਰਫ ਲੋਕ ਸਭਾ ਚੋਣਾਂ ਦੇ ਨਤੀਜਿਆਂ ਉਤੇ ਹਨ ਅਤੇ ਇਸ ਵਿਚ ਸਨੀ ਲਿਓਨੀ ਦਾ ਇਕ ਟਵੀਟ ਸੋਸ਼ਲ ਮੀਡੀਆ ਉਤੇ ਛਾ ਗਿਆ। ਦਰਅਸਲ, ਇਕ ਚੈਨਲ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਐਕਟਰ ਸਨੀ ਦਿਓਲ ਦੀ ਥਾਂ ਸਨੀ ਲਿਓਨੀ ਦਾ ਨਾਮ ਲੈ ਲਿਆ ਸੀ। ਬਸ ਫਿਰ ਕੀ ਸੀ। ਇਸ ਤੋਂ ਬਾਅਦ ਟਵੀਟਰ ਉਤੇ ਕਈ ਮੀਮਸ ਬਣਨ ਲੱਗੇ ਅਤੇ ਸਨੀ ਲਿਓਨੀ ਟ੍ਰੇਂਡ ਕਰਨੇ ਲਗੀ।
ਸਨੀ ਲਿਓਨੀ ਨੇ ਵੀ ਇਸ ਉਤੇ ਖੂਬ ਮਜੇ ਲਏ ਅਤੇ ਉਨ੍ਹਾਂ ਟਵੀਟ ਕਰ ਲਿਖਿਆ, ‘ਕਿੰਨੇ ਵੋਟਾਂ ਨਾਲ ਲੀਡ ਕਰ ਰਹੀ ਹਾਂ।’
ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ। ਭਾਜਪਾ ਵੱਲੋਂ ਬਾਲੀਵੁਡ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੈ। ਹੁਣ ਤੱਕ ਆਏ ਰੁਝਾਨਾਂ ਮੁਤਾਬਕ 80564 ਵੋਟਾਂ ਨਾਲ ਸੁਨੀਲ ਜਾਖੜ ਤੋਂ ਅੱਗੇ ਚਲ ਰਹੇ ਹਨ।