ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਦਾ ਇਕ ਪੁਰਾਣਾ ਇੰਟਰਵਿਊ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇੰਟਰਵਿਊ ਸਾਲ 1984 ਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਇੰਟਰਵਿਊ ਸੰਨੀ ਦੀ ਫਿਲਮ ਜੋਸ਼ਿਲੇ ਦੇ ਸੈੱਟ ‘ਤੇ ਲਈ ਗਈ ਸੀ। ਇਸ ਇੰਟਰਵਿਊ ਦੇ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ ਸੰਨੀ ਆਪਣੀ ਫਿਲਮ ਦੇ ਕਲਾਕਾਰਾਂ ਸ਼੍ਰੀਦੇਵੀ ਅਤੇ ਅਨਿਲ ਕਪੂਰ ਬਾਰੇ ਗੱਲ ਕਰ ਰਹੇ ਹਨ। ਇਹ ਉਹੀ ਦੌਰ ਹੈ ਜਦੋਂ ਸੰਨੀ ਨੇ ਡੈਬਿਊ ਦੀ ਸ਼ੁਰੂਆਤ ਵਿਚ ਹੀ ਧਮਾਕਾ ਕਰ ਦਿੱਤਾ ਸੀ, ਪਰ ਸ਼੍ਰੀਦੇਵੀ ਅਤੇ ਅਨਿਲ ਇਕ ਹਿੱਟ ਫਿਲਮ ਦੀ ਭਾਲ ਵਿਚ ਸਨ।