PreetNama
ਰਾਜਨੀਤੀ/Politics

ਸੰਨੀ ਦਿਓਲ ਵੱਲੋਂ ਆਪਣੀ ਸਿਆਸਤ ਬਾਰੇ ਵੱਡਾ ਦਾਅਵਾ

ਮੁੰਬਈ: ਬਾਲੀਵੁੱਡ ਅਦਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਚੁੱਪਚਾਪ ਆਪਣਾ ਕੰਮ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀਆਂ ਪ੍ਰਤੀਕਿਰਿਆਵਾਂ ‘ਤੇ ਬਹੁਤਾ ਧਿਆਨ ਨਹੀਂ ਦਿੰਦੇ। ਸੰਨੀ ਦਿਓਲ ਨੇ ਕਿਹਾ ਕਿ ਉਹ ਆਪਣੇ ਸੰਸਦੀ ਹਲਕੇ ਵਿੱਚ ਕਾਫੀ ਕੰਮ ਕਰ ਰਹੇ ਹਨ ਪਰ ਬਗੈਰ ਰੌਲਾ ਰੱਪਾ ਪਾਏ।

ਉਨ੍ਹਾਂ ਕਿਹਾ ਕਿ ਮੇਰਾ ਕੰਮ ਆਪਣੀ ਤੂਤੀ ਵਜਾਉਣਾ ਨਹੀਂ ਸਗੋਂ ਕੰਮ ਕਰਨਾ ਹੈ, ਉਹ ਮੈਂ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉੱਥੇ ਜਾ ਕੇ ਲੋਕਾਂ ਨਾਲ ਤਸਵੀਰਾਂ ਖਿਚਵਾਉਣਾ ਮੇਰਾ ਕੰਮ ਨਹੀਂ। ਮੈਂ ਮਸ਼ਹੂਰੀ ਚਾਹੁਣ ਵਾਲਾ ਇਨਸਾਨ ਨਹੀਂ ਹਾਂ।

ਦਿਓਲ ਨੇ ਕਿਹਾ ਕਿ ਉਹ ਸਿਆਸਤ ਵਿੱਚ ਕਿਸੇ ਉਦੇਸ਼ ਨਾਲ ਆਏ ਹਨ ਤੇ ਉਹ ਆਪਣੀ ਸਮਰੱਥਾ ਮੁਤਾਬਕ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਬਾਰੇ ਬਹੁਤ ਕੁਝ ਬੋਲਣਗੇ, ਖ਼ਾਸ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਪਰ ਉਹ ਆਪਣੀ ਜ਼ਿੰਦਗੀ ਉਨ੍ਹਾਂ ਦੇ ਕਹੇ ਮੁਤਾਬਕ ਨਹੀਂ ਬਦਲ ਸਕਦੇ।

Related posts

ਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣ

On Punjab

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਖੱਬੀ ਅੱਖ ਦਾ ਮੋਤੀਆਬਿੰਦ ਦਾ ਹੋਇਆ ਆਪ੍ਰੇਸ਼ਨ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ

On Punjab

ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ‘ਤੇ ਹੁਣ ਹਰ ਕੋਈ ਦੇਖ ਸਕੇਗਾ ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ

On Punjab